Connect with us

ਕਰੋਨਾਵਾਇਰਸ

ਲੁਧਿਆਣਾ ‘ਚ ਕੋਰੋਨਾ ਕਾਰਨ 10 ਮਰੀਜ਼ਾਂ ਨੇ ਤੋੜਿਆ ਦਮ , 517 ਨਵੇਂ ਮਾਮਲੇ

Published

on

In Ludhiana, 10 patients died due to corona, 517 new cases

ਲੁਧਿਆਣਾ :   ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਲੁਧਿਆਣਾ ਵਿਚ 517 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 442 ਪੀੜਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 75 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਤੇ ਸੂਬਿਆਂ ਨਾਲ ਸਬੰਧਿਤ ਹਨ।

ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚੋਂ 99175 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨ ਦੇ ਮੁਕਾਬਲੇ ਅੱਜ ਲੁਧਿਆਣਾ ‘ਚ ਸਿਹਤਯਾਬੀ ਦੀ ਦਰ 92.39 ਫ਼ੀਸਦੀ ਤੋਂ ਵਧ ਕੇ ਕੇ 92.99 ਫ਼ੀਸਦੀ ਹੋ ਗਈ ਹੈ।

ਲੁਧਿਆਣਾ ਵਿਚ ਇਸ ਵੇਲੇ 5033 ਮਰੀਜ਼ ਆਪਣੇ ਘਰਾਂ ਵਿਚ ਹੀ ਇਕਾਂਤਵਾਸ ਹਨ, ਜਦਕਿ ਗੰਭੀਰ ਰੂਪ ਵਿਚ ਬਿਮਾਰ ਹੋਣ ਕਰਕੇ 12 ਮਰੀਜ਼ ਸਰਕਾਰੀ ਹਸਪਤਾਲਾਂ ਅਤੇ 233 ਮਰੀਜ਼ ਨਿੱਜੀ ਹਸਪਤਾਲਾਂ ਵਿਚ ਦਾਖਲ ਹਨ।

ਇਸੇ ਤਰ੍ਹਾਂ ਹੀ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ ਇਸ ਵੇਲੇ 155 ਮਰੀਜ਼ ਐਕਟਿਵ ਹਾਲਤ ਵਿਚ ਹਨ, ਜੋ ਨਿੱਜੀ ਹਸਪਤਾਲਾਂ ਵਿਚ ਦਾਖਲ ਹਨ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਵੱਖ-ਵੱਖ 17 ਇਲਾਕਿਆਂ ਜਿੱਥੇ ਮਰੀਜ਼ਾਂ ਦੀ ਗਿਣਤੀ ਵਧ ਹੈ, ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।

Facebook Comments

Trending