Connect with us

ਇੰਡੀਆ ਨਿਊਜ਼

Zomato ਦੀ IRCTC ਨਾਲ ਵੱਡੀ ਡੀਲ, ਹੁਣ ਤੁਹਾਨੂੰ ਟ੍ਰੇਨ ‘ਚ ਆਪਣੀ ਸੀਟ ‘ਤੇ ਹੀ ਮਿਲੇਗਾ ਆਪਣਾ ਪਸੰਦੀਦਾ ਸਵਾਦਿਸ਼ਟ ਭੋਜਨ

Published

on

ਨਵੀਂ ਦਿੱਲੀ : ਫੂਡ ਐਗਰੀਗੇਟਿੰਗ ਪਲੇਟਫਾਰਮ ਜ਼ੋਮੈਟੋ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਸਹਿਯੋਗ ਨਾਲ ਇੱਕ ਨਵਾਂ ਆਫਰ ਲਾਂਚ ਕੀਤਾ ਹੈ, ਜਿਸ ਦਾ ਨਾਂ ‘ਜ਼ੋਮੈਟੋ-ਫੂਡ ਡਿਲੀਵਰੀ ਇਨ ਟਰੇਨਾਂ’ ਹੈ।ਇਸ ਦੇ ਤਹਿਤ ਹੁਣ ਟਰੇਨ ‘ਚ ਸਫਰ ਕਰਦੇ ਸਮੇਂ ਯਾਤਰੀ ਜ਼ੋਮੈਟੋ ਰਾਹੀਂ ਆਪਣਾ ਮਨਪਸੰਦ ਖਾਣਾ ਆਰਡਰ ਕਰ ਸਕਣਗੇ, ਜੋ ਸਿੱਧੇ ਉਨ੍ਹਾਂ ਦੀ ਸੀਟ ‘ਤੇ ਪਹੁੰਚਾਇਆ ਜਾਵੇਗਾ। ਇਸ ਸਹੂਲਤ ਨੂੰ ਰੇਲ ਯਾਤਰੀਆਂ ਦੇ ਅਨੁਭਵ ਨੂੰ ਸੁਧਾਰਨ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Zomato ਦੀ ਇਹ ਫੂਡ ਡਿਲੀਵਰੀ ਸੇਵਾ ਇਸ ਸਮੇਂ ਦੇਸ਼ ਦੇ 88 ਸ਼ਹਿਰਾਂ ਦੇ 100 ਤੋਂ ਵੱਧ ਰੇਲਵੇ ਸਟੇਸ਼ਨਾਂ ‘ਤੇ ਉਪਲਬਧ ਹੈ। ਹੁਣ ਤੱਕ ਇਸ ਸੇਵਾ ਰਾਹੀਂ ਯਾਤਰੀਆਂ ਨੂੰ 10 ਲੱਖ ਤੋਂ ਵੱਧ ਆਰਡਰ ਡਿਲੀਵਰ ਕੀਤੇ ਜਾ ਚੁੱਕੇ ਹਨ। ਸਫ਼ਰ ਦੌਰਾਨ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਭੋਜਨ ਸਿੱਧਾ ਉਨ੍ਹਾਂ ਦੇ ਕੋਚ ਅਤੇ ਸੀਟ ‘ਤੇ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਯਾਤਰਾ ਵਧੇਰੇ ਆਰਾਮਦਾਇਕ ਅਤੇ ਸੁਵਿਧਾਜਨਕ ਹੋਵੇਗੀ।

Zomato ਦੇ ਸਹਿ-ਸੰਸਥਾਪਕ ਅਤੇ CEO ਦੀਪਇੰਦਰ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਇਸ ਨਵੀਂ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਪੋਸਟ ਵਿੱਚ ਲਿਖਿਆ, “ਜ਼ੋਮੈਟੋ ਹੁਣ 100 ਤੋਂ ਵੱਧ ਰੇਲਵੇ ਸਟੇਸ਼ਨਾਂ ‘ਤੇ ਤੁਹਾਡੇ ਡੱਬੇ ਵਿੱਚ ਭੋਜਨ ਪਹੁੰਚਾ ਰਿਹਾ ਹੈ। IRCTC ਨਾਲ ਸਾਡੀ ਸਾਂਝੇਦਾਰੀ ਲਈ ਧੰਨਵਾਦ।ਅਸੀਂ ਰੇਲਗੱਡੀਆਂ ਵਿੱਚ ਪਹਿਲਾਂ ਹੀ 10 ਲੱਖ ਤੋਂ ਵੱਧ ਆਰਡਰ ਡਿਲੀਵਰ ਕਰ ਚੁੱਕੇ ਹਾਂ। ਇਸ ਨੂੰ ਆਪਣੀ ਅਗਲੀ ਯਾਤਰਾ ‘ਤੇ ਜ਼ਰੂਰ ਅਜ਼ਮਾਓ!” ਇਹ ਨਵੀਂ ਪਹਿਲਕਦਮੀ ਨਾ ਸਿਰਫ਼ ਰੇਲ ਯਾਤਰੀਆਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਦੀ ਹੈ ਬਲਕਿ ਉਨ੍ਹਾਂ ਦੇ ਸਫ਼ਰ ਦੌਰਾਨ ਖਾਣੇ ਦੇ ਅਨੁਭਵ ਨੂੰ ਵੀ ਬਿਹਤਰ ਬਣਾਉਂਦਾ ਹੈ।

Facebook Comments

Trending