ਲੁਧਿਆਣਾ : ਸਥਾਨਕ ਫਿਰੋਜ਼ਪੁਰ ਸੜਕ ਸਥਿਤ ਇੱਕ ਮਾਲ ਦੇ ਬਾਹਰ ਨੌਜਵਾਨਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ ‘ਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਰੁਸਤਮ ਵਾਸੀ ਰਿਸ਼ੀ ਨਗਰ ਵਜੋਂ ਕੀਤੀ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ, ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਰੁਸਤਮ ਆਪਣੇ ਦੋਸਤ ਦੀ ਪਾਰਟੀ ‘ਤੇ ਗਿਆ ਸੀ, ਜਿਥੇ ਕਿ ਉਸ ਦਾ ਬਾਕੀ ਦੋਸਤਾਂ ਨਾਲ ਜ਼ਬਰਦਸਤ ਟਕਰਾਅ ਹੋ ਗਿਆ ਅਤੇ ਇਨ੍ਹਾਂ ਦੋਸਤਾਂ ਵਲੋਂ ਰੁਸਤਮ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਰੁਸਤਮ ਦੇ ਦੋਸਤਾਂ ਵਲੋਂ ਉਸ ਨੂੰ ਦਯਾਨੰਦ ਹਸਪਤਾਲ ਲਿਆਂਦਾ ਗਿਆ ਹੈ, ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।