Connect with us

ਅਪਰਾਧ

ਲੁਧਿਆਣਾ ‘ਚ ਨੌਜਵਾਨ, ਦੋ ਮੁਟਿਆਰਾਂ ਸ਼ੱਕੀ ਹਾਲਾਤ ‘ਚ ਲਾਪਤਾ, ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

Published

on

Young man, two girls missing in suspicious circumstances in Ludhiana, case registered against three strangers

ਲੁਧਿਆਣਾ : ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ੱਕੀ ਹਾਲਾਤ ‘ਚ ਨੌਜਵਾਨ ਤੇ ਦੋ ਮੁਟਿਆਰਾਂ ਲਾਪਤਾ ਹੋ ਗਈਆਂ। ਹਰ ਸੰਭਵ ਜਗ੍ਹਾ ਤੇ ਰਿਸ਼ਤੇਦਾਰਾਂ ਵਲੋਂ ਭਾਲ ਕਰਨ ਤੋਂ ਬਾਅਦ ਵੀ ਜਦੋਂ ਉਨ੍ਹਾਂ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਹੁਣ ਸਬੰਧਤ ਥਾਣਿਆਂ ਦੀ ਪੁਲਿਸ ਨੇ ਤਿੰਨ ਮਾਮਲੇ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਤਾਜਪੁਰ ਰੋਡ ਤੇ ਵਿਸ਼ਵਕਰਮਾ ਨਗਰ ਦੇ ਰਹਿਣ ਵਾਲੇ ਮੁਹੰਮਦ ਦਿਲਸ਼ਾਦ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ। ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ 24 ਮਾਰਚ ਨੂੰ ਉਸ ਦਾ 17 ਸਾਲਾ ਭਰਾ ਨੌਸ਼ਾਦ ਘਰੋਂ ਕੰਮ ‘ਤੇ ਗਿਆ ਸੀ। ਪਰ ਉਹ ਉਥੋਂ ਘਰ ਵਾਪਸ ਨਹੀਂ ਆਇਆ। ਉਸਨੂੰ ਸ਼ੱਕ ਹੈ ਕਿ ਕਿਸੇ ਨੇ ਉਸਨੂੰ ਅਗਵਾ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਜਵਾਹਰ ਨਗਰ ਕੈਂਪ ਦੀ ਗਲੀ ਨੰਬਰ 10 ਵਾਸੀ ਲਾਲੀ ਦੀ ਸ਼ਿਕਾਇਤ ਤੇ ਇਸੇ ਇਲਾਕੇ ਦੇ ਰਹਿਣ ਵਾਲੇ ਅਮਰਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ। ਆਪਣੇ ਬਿਆਨ ਵਿਚ ਉਸ ਨੇ ਕਿਹਾ ਕਿ 27 ਮਾਰਚ ਦੀ ਰਾਤ ਨੂੰ ਉਹ ਖਾਣਾ ਖਾਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਸੌਂ ਗਿਆ। ਅਗਲੀ ਸਵੇਰ ਉਸ ਨੇ ਉੱਠ ਕੇ ਦੇਖਿਆ ਕਿ ਉਸ ਦੀ 24 ਸਾਲਾ ਧੀ ਸਪਨਾ ਘਰ ‘ਚ ਨਹੀਂ ਹੈ । ਉਸ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਆਪਣੇ ਨਿੱਜੀ ਹਿੱਤ ਲਈ ਉਸ ਨੂੰ ਅਗਵਾ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ 1 ਦੀ ਪੁਲਸ ਨੇ ਨਾਲੀ ਮੁਹੱਲਾ ਦੀ ਗਲੀ ਨੰਬਰ 1 ਦੇ ਰਹਿਣ ਵਾਲੇ ਅਰੁਣ ਕੁਮਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ। ਆਪਣੇ ਬਿਆਨ ਚ ਉਸ ਨੇ ਦੱਸਿਆ ਕਿ 26 ਮਾਰਚ ਦੀ ਸਵੇਰ ਨੂੰ ਉਸ ਦੀ 27 ਸਾਲਾ ਬੇਟੀ ਨੀਤੂ ਘਈ ਮਾਸਟਰ ਤਾਰਾ ਸਿੰਘ ਕਾਲਜ ਚ ਇੰਟਰਵਿਊ ਦੇਣ ਗਈ ਸੀ। ਪਰ ਉਹ ਉਥੋਂ ਘਰ ਵਾਪਸ ਨਹੀਂ ਆਈ । ਉਸਨੂੰ ਸ਼ੱਕ ਹੈ ਕਿ ਕਿਸੇ ਨੇ ਉਸਨੂੰ ਅਗਵਾ ਕਰ ਲਿਆ ਹੈ ।

Facebook Comments

Trending