Connect with us

ਪੰਜਾਬੀ

ਲੁਧਿਆਣਾ ‘ਚ ਨੌਜਵਾਨ ਵੱਲੋਂ ਸੁੱਟਿਆ ਝੰਡਾ ਰਾਹੁਲ ਦੇ ਵੱਜਿਆ ਮੂੰਹ ‘ਤੇ, ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ

Published

on

Young man throws flag at Rahul's face in Ludhiana, questions over security arrangements

ਲੁਧਿਆਣਾ   :   ਹਲਵਾਰਾ ਤੋਂ ਲੁਧਿਆਣਾ ਸਥਿਤ ਹਯਾਤ ਰਿਜੈਂਸੀ ਜਾਣ ਦੌਰਾਨ ਜਦੋਂ ਰਾਹੁਲ ਦਾ ਕਾਫਲਾ ਰਿਜ਼ੋਰਟ ਦੇ ਕੋਲ ਪੁੱਜਾ ਤਾਂ ਰਾਹੁਲ ਸ਼ੀਸ਼ਾ ਖੋਲ੍ਹ ਕੇ ਸਵਾਗਤ ਕਬੂਲ ਕਰ ਰਹੇ ਸਨ। ਇਕ ਨੌਜਵਾਨ ਨੇ ਉਨ੍ਹਾਂ ਦੀ ਕਾਰ ਵੱਲ ਝੰਡਾ ਸੁੱਟਿਆ ਜੋ ਉਨ੍ਹਾਂ ਦੇ ਮੂੰਹ ’ਤੇ ਲੱਗਾ ਪਰ ਸੱਟ ਲੱਗਣ ਤੋਂ ਬਚਾਅ ਰਿਹਾ।

ਉਸ ਸਮੇਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਕਾਰ ਚਲਾ ਰਹੇ ਸਨ ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਿੱਛੇ ਬੈਠੇ ਸਨ। ਇਸ ਮਗਰੋਂ ਮਗਰੋਂ ਸੁਰੱਖਿਆ ਵਿਚ ਤਾਇਨਾਤ ਸਾਰੇ ਅਫਸਰਾਂ ਦੇ ਹੱਥ ਪੈਰ ਫੁੱਲ ਗਏ। ਦੱਸਿਆ ਜਾਂਦਾ ਹੈ ਕਿ ਝੰਡਾ ਸੁੱਟਣ ਵਾਲਾ ਨੌਜਵਾਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦਾ ਕਾਰਕੁਨ ਸੀ।

ਥਾਣਾ ਦਾਖਾ ਦੀ ਪੁਲਿਸ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਆਈ ਹੈ। ਕਾਂਗਰਸ ਪਾਰਟੀ ਵੱਲੋਂ ਕਰਵਾਈ ਰਾਹੁਲ ਦੀ ਵਰਚੂਅਲ ਰੈਲੀ ਦੌਰਾਨ 1984 ਸਿੱਖ ਦੰਗਾ ਪੀੜਤਾਂ ਨੇ ਕਾਲੇ ਝੰਡੇ ਲੈ ਕੇ ਤਿੱਖਾ ਰੋਸ ਮੁਜ਼ਾਹਰਾ ਕੀਤਾ। ਵੱਡੀ ਗਿਣਤੀ ਵਿਚ ਦੰਗਾ ਪੀੜਤ ਔਰਤਾਂ ਤੇ ਪੁਰਸ਼ ਇਕਜੁੱਟ ਹੋਏ ਤੇ ਤਿੱਖੇ ਨਾਅਰੇ ਲਾਉਣ ਲੱਗੇ।

Facebook Comments

Trending