Connect with us

ਅਪਰਾਧ

ਸ਼ਰਾਬ ਵੇਚਣ ਤੋਂ ਰੋਕਣ ‘ਤੇ ਕੀਤੀ ਕੁੱਟਮਾਰ, ਨੌਜਵਾਨ ਦੀ ਮੌਤ

Published

on

Young man beaten to death for refusing to sell alcohol

ਜਗਰਾਓਂ : ਸਥਾਨਕ ਮੁਹੱਲਾ ਗਾਂਧੀ ਨਗਰ ‘ਚ ਸ਼ਰਾਬ ਤਸਕਰਾਂ ਨੂੰ ਸ਼ਰਾਬ ਵੇਚਣ ਤੋਂ ਰੋਕਣ ‘ਤੇ ਤਸਕਰਾਂ ਵੱਲੋਂ ਕੀਤੀ ਕੁੱਟਮਾਰ ‘ਚ ਨੌਜਵਾਨ ਦੀ ਮੌਤ ਹੋ ਗਈ, ਜਿਸ ‘ਤੇ ਜਗਰਾਓਂ ਪੁਲਿਸ ਨੇ ਉਸ ਨਾਲ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ।

ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਗਾਂਧੀ ਨਗਰ ਵਾਸੀ ਸ਼ੌਕੀ ਨਾਥ ਪੁੱਤਰ ਮਨਜੀਤ ਨਾਥ ਮੁਹੱਲੇ ਦੇ ਹੀ ਗਿਰੋਹ ਜੋ ਸ਼ਰਾਬ ਵੇਚਦਾ ਸੀ, ਨੂੰ ਗਲਤ ਤਰੀਕੇ ਨਾਲ ਸ਼ਰਾਬ ਵੇਚਣ ਤੋਂ ਰੋਕਦਾ ਸੀ। ਇਸ ਦੇ ਚੱਲਦਿਆਂ ਬੀਤੀ 23 ਨਵੰਬਰ ਨੂੰ ਸ਼ੌਕੀ ਵੱਲੋਂ ਸ਼ਰਾਬ ਵੇਚਦੇ ਗੈਂਗ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਦੀ ਕੁੱਟਮਾਰ ਕਰ ਦਿੱਤੀ। ਜਿਸ ਨਾਲ ਸ਼ੌਕੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਰਿਵਾਰ ਵੱਲੋਂ ਜਗਰਾਓਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਿਥੇ ਬੀਤੇ ਕੱਲ੍ਹ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਵਿਚ ਥਾਣਾ ਸਿਟੀ ਦੇ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਮੇਸ਼ੀ ਨਾਥ ਦੇ ਬਿਆਨਾਂ ‘ਤੇ ਟੀਨੂ, ਨਿੰਮੋ, ਸੰਜੇ, ਹੰਸਾ ਤੇ ਮੁਸਲੇ ਦੇ ਮੁੰਡਾ ਵਾਸੀ ਗਾਂਧੀ ਨਗਰ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ। ਉਕਤ ਪੰਜਾਂ ਨੂੰ ਜਲਦੀ ਹੀ ਗਿ੍ਫਤਾਰ ਕਰ ਲਿਆ ਜਾਵੇਗਾ।

Facebook Comments

Trending