Connect with us

ਪੰਜਾਬ ਨਿਊਜ਼

ਭਾਰੀ ਬਰਫ਼ਬਾਰੀ ਕਾਰਨ ਰੋਕੀ ਗਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਘੰਗਰੀਆ ਵਿਖੇ ਰੋਕੇ ਗਏ ਸ਼ਰਧਾਲੂ

Published

on

Yatra of Sri Hemkunt Sahib stopped due to heavy snowfall, pilgrims stopped at Ghangaria

ਦੇਸ਼ ਵਿੱਚ ਉਚਾਈ ਵਾਲੇ ਇਲਾਕਿਆਂ ਤੋਂ ਲੈ ਕੇ ਮੈਦਾਨਾਂ ਤੱਕ ਮੌਸਮ ਨੇ ਕਰਵਟ ਲਈ ਹੈ। ਮੌਸਮ ਦਾ ਮਿਜਾਜ਼ ਬਦਲਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਉੱਥੇ ਹੀ ਬਾਰਿਸ਼ ਕਾਰਨ ਚਾਰ ਧਾਮ ਦੇ ਯਾਤਰੀਆਂ ਦੇ ਲਈ ਮੁਸ਼ਕਿਲ ਖੜ੍ਹੀ ਹੋ ਗਈ ਹੈ। ਚਮੋਲੀ ਵਿੱਚ ਬਰਫ਼ਬਾਰੀ ਤੇ ਬਾਰਿਸ਼ ਦੇ ਕਾਰਨ ਹੇਮਕੁੰਟ ਸਹਿਣ ਦੀ ਯਾਤਰਾ ਰੋਕ ਦਿੱਤੀ ਗਈ ਹੈ।

ਗੋਵਿੰਦਘਾਟ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੇਮਕੁੰਟ ਸਾਹਿਬ ਵਿੱਚ ਬੀਤੀ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਘੰਗਰੀਆਂ ਦੇ ਕਰੀਬ 1130 ਸ਼ਰਧਾਲੂ ਰੋਕੇ ਗਏ ਹਨ। ਹਾਲਾਂਕਿ ਬਦਰੀਨਾਥ ਧਾਮ ਦੀ ਤੀਰਥ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਦੱਸ ਦੇਈਏ ਕਿ ਕੇਦਾਰਨਾਥ ਤੇ ਯਮਨੋਤਰੀ ਧਾਮ ਵਿੱਚ ਵੀ ਮੌਸਮ ਖਰਾਬ ਹੈ। ਇੱਥੇ ਸਵੇਰ ਤੋਂ ਹੀ ਬਾਰਿਸ਼ ਦਾ ਸਿਲਸਿਲਾ ਜਾਰੀ ਹੈ, ਜਦਕਿ ਹਿਮਾਲਿਆ ਖੇਤਰ ਵਿੱਚ ਬਰਫਬਾਰੀ ਹੋ ਰਹੀ ਹੈ ।

Facebook Comments

Trending