ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਦੇ ਮੌਕੇ ਬਰਫ਼ ਦੇ ਬਣੇ ਸ਼ਿਵਲਿੰਗ ਅਤੇ ਪਾਵਨ ਸਜੇ ਦਰਬਾਰ ਅੱਗੇ ਸਾਰਿਆਂ ਨੇ ਨਤਮਸਤਕ ਹੋ ਕੇ ਭਗਵਾਨ ਭੋਲੇ ਨਾਥ ਜੀ ਦੀ ਪੂਜਾ ਅਰਾਧਨਾ ਕੀਤੀ। ਇਸ ਮੌਕੇ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਕੂਲ ਅਤੇ ਬੱਚਿਆਂ ਦੀ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਲਈ ਅਰਦਾਸ ਵੀ ਕੀਤੀ।
ਇਸ ਦੌਰਾਨ ਉਹਨਾਂ ਸਾਰੇ ਬੱਚਿਆਂ ਨੂੰ ਖ਼ੂਬ ਮਿਹਨਤ ਨਾਲ਼ ਆਪਣੇ ਮਿੱਥੇ ਗਏ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਆ। ਉਹਨਾਂ ਨਾਲ਼ ਹੀ ਭਗਵਾਨ ਭੋਲੇਨਾਥ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਸਕੂਲ ਦੇ ਸ਼ਤ ਪ੍ਰਤੀਸ਼ਤ ਨਤੀਜੇ ਆਉਣ ਦੀ ਅਰਦਾਸ ਵੀ ਕੀਤੀ। ਬਾਅਦ ਵਿੱਚ ਭਗਵਾਨ ਭੋਲੇਨਾਥ ਜੀ ਨੂੰ ਭੋਗ ਲਗਾਉਣ ਤੋਂ ਬਾਅਦ ਭੋਗ ਦਾ ਪ੍ਰਸ਼ਾਦ ਸਾਰੀ ਸੰਗਤ ਵਿੱਚ ਵੀ ਵਰਤਾਇਆ ਗਿਆ।
ਸਕੂਲ ਦੇ ਚੇਅਰਪਸਨ ਅਵਿਨਾਸ਼ ਕੌਰ ਵਾਲੀਆ ਨੇ ਕਿਹਾ ਕਿ ਭਗਵਾਨ ਭੋਲੇਨਾਥ ਜੀ ਮਹਾਂ ਕਿਰਪਾਲੂ, ਮਹਾਂ ਦਿਆਲੂ ਅਤੇ ਕਰੁਣਾ ਨਿਧਾਨ ਹਨ ਸੋ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਸਮਸਤ ਸ੍ਰਿਸ਼ਟੀ ਦੇ ਕਲਿਆਣ ਲਈ ਅਰਦਾਸ ਕਰਨੀ ਚਾਹੀਦੀ ਹੈ। ਇਸ ਦੇ ਨਾਲ਼ ਹੀ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਭੋਲੇਨਾਥ ਜੀ ਅੱਗੇ ਪੂਜਾ ਅਰਚਨਾ ਕਰਕੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਅਰਦਾਸ ਕੀਤੀ।