Connect with us

ਪੰਜਾਬੀ

ਖੋਜ ਤੇ ਵਿਕਾਸ ਕੇਂਦਰ ‘ਚ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

Published

on

World Environment Day was celebrated at Research and Development Centre

ਲੁਧਿਆਣਾ : ਖੋਜ ਤੇ ਵਿਕਾਸ ਕੇਂਦਰ, ਸਾਈਕਲ ਅਤੇ ਸਿਲਾਈ ਮਸ਼ੀਨ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਆਰ ਐਂਡ ਡੀ ਸੈਂਟਰ ‘ਚ ਪੰਜ ਹਰਬਲ ਅਤੇ ਕਈ ਹੋਰ ਰੁੱਖਾਂ ਦੇ ਪੌਦੇ ਲਗਾਏ ਗਏ।

ਸੈਂਟਰ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋ ਧਰਤੀ ਮਾਂ ਨੂੰ ਬਚਾਉਣ ਲਈ ਭਵਿੱਖ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਬਚਾਉਣ ਦਾ ਪ੍ਰਣ ਲਿਆ। ਇਸ ਮੌਕੇ ਆਰ ਐਂਡ ਡੀ ਸੈਂਟਰ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਮੌਜੂਦ ਸਨ।

ਖੋਜ ਤੇ ਵਿਕਾਸ ਕੇਂਦਰ ਦੇ ਜਨਰਲ ਮੈਨੇਜਰ ਰਾਕੇਸ਼ ਪਾਠਕ ਵਲੋਂ ਖੁਦ ਵੀ ਪੌਦੇ ਲਗਾਏ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ ਨੂੰ ਅੱਜ ਦੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਫੋਕਲ ਪੁਆਇੰਟ ਦੇ ਖੇਤਰ ਵਿੱਚ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਪਹਿਲਕਦਮੀ ਕਰਨ ਦੀ ਅਪੀਲ ਕੀਤੀ, ਜੋਕਿ ਉਦਯੋਗਿਕ ਇਕਾਈਆਂ ਦੀ ਸੰਘਣੀ ਆਬਾਦੀ ਸਦਕਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਇਲਾਕੇ ਵਜੋਂ ਜਾਣਿਆ ਜਾਂਦਾ ਹੈ।

Facebook Comments

Trending