ਪੰਜਾਬੀ
ਸਪਰਿੰਗ ਡੇਲ ਸਕੂਲ ਵਿਖੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ
Published
2 years agoon

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ। ਇਸ ਦੌਰਾਨ ਸਵੇਰ ਦੀ ਪ੍ਰਾਰਥਨਾ ਸਭਾ ਦੇ ਵਿੱਚ ਬੱਚਿਆਂ ਨੇ ਧਰਤੀ ਬਚਾਓ ਸਵਰਗ ਬਣਾਓ ਵਿਸ਼ਿਆਂ ਉੱਤੇ ਕਵਿਤਾਵਾਂ ਅਤੇ ਲੈਕਚਰ ਸੁਣਾ ਕੇ ਆਪਣੇ ਮਨ ਦੇ ਵਿਚਾਰਾਂ ਨੂੰ ਪੇਸ਼ ਕੀਤਾ।
ਇਸ ਦੌਰਾਨ ਕਿੰਡਰਗਾਰਟਨ ਦੇ ਸਾਰੇ ਬੱਚੇ ਪ੍ਰਿਥਵੀ, ਸੂਰਜ, ਚੰਨ, ਤਾਰੇ, ਪੌਦੇ ਅਤੇ ਕੁਦਰਤ ਦੇ ਹਰ ਰੂਪ ਵਿੱਚ ਸਜੇ ਨਜ਼ਰ ਆਏ। ਇਸ ਦੇ ਨਾਲ਼ ਹੀ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੇ ਪਲਾਂਟ ਸੈਪਲਿੰਗ ਕਰਕੇ ‘ਰੁੱਖ ਲਗਾਓ ਧਰਤੀ ਬਚਾਓ’ ਦਾ ਸੰਦੇਸ਼ ਦਿੱਤਾ।
ਇਸ ਤੋਂ ਇਲਾਵਾ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਪੋਸਟਰ ਮੇਕਿੰਗ ਦੌਰਾਨ ਵੱਖ- ਵੱਖ ਸਲੋਗਨਾਂ ‘ਧਰਤੀ ਦਾ ਕਰੋ ਸਨਮਾਨ ਤਾਂ ਹੀ ਬਣੇਗਾ ਦੇਸ਼ ਮਹਾਨ’, ‘ਧਰਤੀ ਬਚਾਓ ਭਵਿੱਖ ਬਚਾਓ’ ਅਤੇ ‘ਆਓ ਮਿਲਕੇ ਅਭਿਆਨ ਚਲਾਈਏ ਧਰਤੀ ਨੂੰ ਖ਼ੂਬਸੂਰਤ ਬਣਾਈਏ’ ਰਾਹੀਂ ਧਰਤੀ ਦੀ ਮਹੱਤਤਾ ਬਾਰੇ ਦੱਸਿਆ।
ਇਸ ਦੇ ਨਾਲ਼ ਹੀ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ‘ਗੋ ਗੀ੍ਨ’ ਰੈਲੀ ਰਾਹੀਂ ਸਮਾਜ ਦੇ ਲੋਕਾਂ ਨੂੰ ਧਰਤੀ ਦੀ ਰੱਖਿਆ ਕਰਨ ਦਾ ਸੰਦੇਸ਼ ਦਿੱਤਾ। ਸਕੂਲ ਦੇ ਚੇਅਰਪਰਸਨ ਮੈਡਮ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਧਰਤੀ ਸਾਡਾ ਵਡਮੁੱਲਾ ਹਿੱਸਾ ਹੈ, ਇਸ ਲਈ ਧਰਤੀ ਦੀ ਰੱਖਿਆ ਕਰਨਾ, ਇਸ ਨੂੰ ਸਵੱਛ ਰੱਖਣਾ ਅਤੇ ਇਸ ਦੀ ਸੰਭਾਲ ਕਰਨਾ ਸਾਡਾ ਪਰਮ ਧਰਮ ਹੈ।
ਡਾਇਰੈਕਟਰਜ਼ ਸ੍ਰੀ ਮਨਦੀਪ ਸਿੰਘ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ‘ਵਿਸ਼ਵ ਧਰਤੀ ਦਿਵਸ’ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਦੀ ਵੀ ਸ਼ਲਾਘਾ ਕੀਤੀ।
You may like
-
10ਵੀਂ ਅਤੇ 12ਵੀਂ ਦੇ ਨਤੀਜਿਆਂ ਤੋਂ ਪਹਿਲਾਂ, ਬੋਰਡ ਨੇ ਵਿਦਿਆਰਥੀਆਂ ਨੂੰ ਇੱਕ ਹੋਰ ਦਿੱਤਾ ਮੌਕਾ , ਪੜ੍ਹੋ…
-
PSEB ਨਤੀਜਾ : ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ ਹੈ…ਇਸ ਸਿੱਧੇ ਲਿੰਕ ਤੋਂ ਕਰੋ ਚੈੱਕ
-
9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲੇਗਾ ਕੁਝ ਖਾਸ, ਸਿੱਖਿਆ ਵਿਭਾਗ ਦਾ ਆਇਆ ਫੈਸਲਾ
-
ਵਿਦਿਆਰਥੀਆਂ ਲਈ ਖਾਸ ਖਬਰ, ਇਸ ਦਿਨ ਹੋਣ ਜਾ ਰਹੀ ਹੈ ਦਾਖਲਾ ਪ੍ਰੀਖਿਆ
-
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, CM ਮਾਨ ਨੇ ਦਿੱਤੀ ਇਹ ਮੁਫਤ ਸਹੂਲਤ
-
ਵਿਦਿਆਰਥੀਆਂ ਨਾਲ ਭਰੀ ਬੱਸ ਨਾਲ ਭਿ. .ਆਨਕ ਹਾ/ਦਸਾ, ਕਈ ਮੌ. ਤਾਂ