ਪੰਜਾਬ ਨਿਊਜ਼
ਮਨੁੱਖੀ ਵਿਕਾਸ ਦੇ ਅਧਿਐਨ ਦੌਰਾਨ ਆਉਂਦੀਆਂ ਚੁਣੌਤੀਆਂ ਸੰਬੰਧੀ ਲਗਾਈ ਵਰਕਸ਼ਾਪ
Published
2 years agoon
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਵੱਲੋਂ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਸੰਬੰਧੀ ਕੀਤੇ ਜਾਂਦੇ ਖੋਜ ਅਤੇ ਪਸਾਰ ਕਾਰਜਾਂ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਸੰਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਇਸ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਾਲਜ ਆਫ ਕਮਿਊਨਿਟੀ ਸਾਇੰਸ ਦੇ ਡੀਨ ਡਾ: ਸੰਦੀਪ ਬੈਂਸ ਨੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਰਕਸਾਪ ਕਿ੍ਰਸ਼ੀ ਵਿਗਿਆਨ ਕੇਂਦਰਾਂ ਵਿੱਚ ਕਾਰਜਸ਼ੀਲ ਗ੍ਰਹਿ ਵਿਗਿਆਨੀਆਂ ਰਾਹੀਂ ਕਿਸਾਨ ਪਰਿਵਾਰਾਂ ਦੇ ਵਿਕਾਸ ਨੂੰ ਉਤਸਾਹਿਤ ਕਰਨ ਲਈ ਇੱਕ ਪਲੇਟਫਾਰਮ ਸਾਬਤ ਹੋਵੇਗੀ।
ਇਸ ਵਰਕਸ਼ਾਪ ਦੌਰਾਨ ਤਿੰਨ ਸੈਸਨਾਂ ਰਾਹੀਂ ਵੱਖ-ਵੱਖ ਨੁਕਤੇ ਸਾਂਝੇ ਕੀਤੇ ਗਏ ।
ਡਾ. ਦੀਪਿਕਾ ਵਿੱਗ ਵੱਲੋਂ ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿੱਚ ਖੋਜ ਅਤੇ ਵਿਸਤਾਰ ਦੀਆਂ ਸਮਕਾਲੀ ਚੁਣੌਤੀਆਂ, ਡਾ. ਸੀਮਾ ਸ਼ਰਮਾ ਵੱਲੋਂ ਕਿਸਾਨ ਪਰਿਵਾਰਾਂ ਨੂੰ ਦਿੱਤੀਆਂ ਜਾ ਸਕਣ ਵਾਲੀਆਂ ਸਿਖਲਾਈਆਂ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਦੇ ਵੇਰਵੇ, ਡਾ. ਤੇਜਪ੍ਰੀਤ ਕੰਗ ਦੁਆਰਾ ਬਜੁਰਗਾਂ ਦੀ ਸਰੀਰਕ ਅਤੇ ਮਨੋਵਿਗਿਆਨਕ ਦੇਖਭਾਲ ਦੇ ਨਾਲ-ਨਾਲ ਡਾ. ਆਸ਼ਾ ਚਾਵਲਾ ਵੱਲੋਂ ਮਾਨਸਿਕ ਸਿਹਤ ਮੁੱਦਿਆਂ ਸੰਬੰਧੀ ਸਿਖਲਾਈ ਬਾਰੇ ਲੈਕਚਰ ਦਿੱਤੇ ਗਏ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ