Connect with us

ਪੰਜਾਬੀ

ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਸਮਾਪਤ

Published

on

Workshop on Filmmaking Aspects concluded

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਅੱਜ ਸਮਾਪਤ ਹੋ ਗਈ। ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਫ਼ਿਲਮ ਨਿਰਮਾਣ ਵਿਚ ਫ਼ਿਲਮ ਨਿਰਦੇਸ਼ਨ ਦੀ ਕਲਾ ਅਤੇ ਕਰਾਫ਼ਟ ਨੂੰ ਸਮਝਣਾ, ਵਿਚਾਰਾਂ ਨੂੰ ਸਕਰੀਨ (ਫ਼ਿਲਮ) ਵਿਚ ਤਬਦੀਲ ਕਰਨਾ, ਸਿਨੇਮਾ ਦੀ ਭਾਸ਼ਾ, ਫ਼ਿਲਮ ਵਿਚ ਸਪੇਸ-ਟਾਈਮ ਦੀ ਮਹੱਤਤਾ, ਸ਼ੂਟਿੰਗ ਦੌਰਾਨ ਕੈਮਰਾ ਐਂਗਲ, ਸ਼ਾਟਸ ਕੰਟੀਨਿਊਟੀ ਤੇ ਫ਼ਿਲਮ ਸੰਪਾਦਨ ਦੀ ਜਾਣਕਾਰੀ ਦਿੱਤੀ ਗਈ।

ਇਸੇ ਤਰ੍ਹਾਂ ਰੌਸ਼ਨੀ ਤੇ ਆਵਾਜ਼ ਦੀ ਮਹੱਤਤਾ, ਖ਼ਬਰਾਂ ਦੀ ਪੇਸ਼ਕਾਰੀ, ਰਿਪੋਰਟਿੰਗ ਕਰਨਾ, ਪ੍ਰੋਗਰਾਮ ਲਈ ਸੰਚਾਲਕ ਦੀ ਭੂਮਿਕਾ ਤੇ ਪੱਟ ਕਥਾ ਲੇਖਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਅੱਜ ਦੇ ਵਿਦਾਇਗੀ ਸਮਾਰੋਹ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਸਕੱਤਰ ਡਾ. ਗੁਰਚਰਨ ਕੌਰ ਕੋਚਰ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।

Facebook Comments

Trending