Connect with us

ਪੰਜਾਬੀ

 ਸ਼ੱਕਰ ਰੋਗ ਦੀ ਰੋਕਥਾਮ ਬਾਰੇ ਕਰਵਾਈ ਗਈ ਵਰਕਸ਼ਾਪ

Published

on

Workshop conducted on prevention of diabetes

ਲੁਧਿਆਣਾ   ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਿਤ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਅਜੋਕੇ ਸਮੇਂ ਵਿੱਚ ਭੋਜਨ ਪਦਾਰਥਾਂ ਵਿੱਚ ਕਾਰਬੋਹਾਈਡ੍ਰੇਟਸ ਅਤੇ ਫੰਕਸ਼ਨਲ ਫੂਡਜ਼ ਦੀ ਸਹੀ ਮਾਤਰਾ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸ਼ੱਕਰ ਰੋਗ ਦੀ ਰੋਕਥਾਮ ਸੰਬੰਧੀ ਜਾਣੂੰ ਕਰਵਾਉਣ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ |

 ਪ੍ਰਸਿੱਧ ਭੋਜਨ ਮਾਹਿਰ ਅਤੇ ਸ਼ੱਕਰ ਰੋਗ ਦੇ ਜਾਣਕਾਰ ਡਾ. ਗਰਿਮਾ ਗੋਇਲ ਅਤੇ ਜਾਣੇ-ਪਛਾਣੇ ਡਾਇਟੀਸੀਅਨ ਅਤੇ ਖੇਡਾ ਦੇ ਖੇਤਰ ਵਿੱਚ ਪੋਸ਼ਣ ਦੇ ਮਾਹਿਰ ਡਾ. ਭਵਿਆ ਮੁੱਖ ਵਕਤਾਵਾਂ ਵਜੋਂ ਸ਼ਾਮਿਲ ਹੋਏ |ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਨੁਕਤਿਆਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਮੁਹਾਰਤ ਨੂੰ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਕਿਹਾ |
ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਹਰੇਕ ਵਿਦਿਆਰਥੀ ਨੂੰ ’ਕਾਰਬੋਹਾਈਡਰੇਟ ਕਾਊਂਟਿੰਗ’ ਦਾ ਹੁਨਰ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਸ਼ੱਕਰ ਰੋਗ ਦੇ ਬਿਹਤਰ ਪ੍ਰਬੰਧਨ ਵਿੱਚ ਮਦਦ ਕਰਦਾ ਹੈ| ਭਾਰਤ ਵਿੱਚ ਸ਼ੂਗਰ ਦਾ ਮੁੱਖ ਕਾਰਨ ਆਮਤੌਰ ਤੇ ਵੱਧ ਭਾਰ, ਮੋਟਾਪਾ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਹੈ| ਉਹਨਾਂ ਨੇ ਅੱਗੇ ਕਿਹਾ ਕਿ ਰੋਜਾਨਾ ਖੁਰਾਕ ਵਿੱਚ ਬਾਜਰੇ ਦੀ ਵਰਤੋਂ ਮੋਟਾਪੇ ਨੂੰ ਰੋਕਣ ਲਈ ਬੇਹੱਦ ਅਹਿਮ ਹੋ ਸਕਦੀ ਹੈ |

Facebook Comments

Trending