ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਵਿਹੜੇ ਵਿੱਚ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦੀ ਅਗਵਾਈ ਹੇਠ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਵਿਸ਼ਾ ਵਿੱਤੀ ਧੋਖਾਧੜੀ ਸੀ। ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਵੱਲੋਂ ਆਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਮਨੋਜ ਦਾਸ ਏਰੀਆ ਮੈਨੇਜਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਚੌਕਸੀ ਆਂਟੀ ਬਾਰੇ ਜਾਣੂ ਕਰਵਾਇਆ।
ਗਾਹਕਾਂ ਨੂੰ ਵੱਖ-ਵੱਖ ਧੋਖਾਧੜੀਆਂ ਜਿਵੇਂ ਕਿ ਕੇ.ਵਾਈ.ਸੀ., ਹੋਟਲ ਬੁਕਿੰਗ ਆਦਿ ਬਾਰੇ ਜਾਗਰੂਕ ਕੀਤਾ ਅਤੇ ਇਹ ਵੀ ਦੱਸਿਆ ਕਿ ਬੈਂਕ ਗਾਹਕਾਂ ਤੋਂ ਕਦੇ ਵੀ ਉਨ੍ਹਾਂ ਦੇ ਨਿੱਜੀ ਵੇਰਵੇ ਨਹੀਂ ਪੁੱਛੇਗਾ। ਸ਼੍ਰੀ ਅਮਿਤ ਗੁਬਰ, ਏਰੀਆ ਮੈਨੇਜਰ ਨੇ ਅੰਤਰ ਰਾਸ਼ਟਰੀ ਧੋਖਾਧੜੀ, ਯੂਪੀਆਈ ਫਰਾਡਸ, ਜਾਅਲੀ ਹੈਲਪਲਾਈਨ ਨੰਬਰ , ਸਿਮ ਸਵੈਪ ਫਰਾਡ ਬਾਰੇ ਚਰਚਾ ਕੀਤੀ। ਐਚਡੀਐਫਸੀ ਬੈਂਕ ਦੇ ਸ੍ਰੀ ਮਨੋਜ ਨੇ ਹਾਜ਼ਰੀਨ ਨੂੰ ਕੁਝ ਸੁਰੱਖਿਅਤ ਨੈੱਟ ਬੈਕਿੰਗ ਸੁਝਾਅ ਵੀ ਸਾਂਝੇ ਕੀਤੇ। ਵਰਕਸ਼ਾਪ ਦੇ ਅੰਤ ਵਿੱਚ, ਬੈਂਕਿੰਗ ਪਾਸਵਰਡ ਅਤੇ ਵਿੱਤੀ ਲੈਣ-ਦੇਣ ਬਾਰੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।