Connect with us

ਪੰਜਾਬੀ

 ਅੱਗ ਲੱਗਣ ਤੋਂ ਬਚਾਅ ਲਈ ਕਰਵਾਈ ਵਰਕਸ਼ਾਪ 

Published

on

Workshop conducted for fire prevention
ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਸੰਬੰਧੀ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਫੇਅਰਡੀਲ ਸਰਵਿਸਿਜ, ਲੁਧਿਆਣਾ ਦੇ ਸਹਿਯੋਗ ਨਾਲ ਸਿਰੇ ਚੜ੍ਹੀ | ਫੇਅਰਡੀਲ ਸਰਵਿਸਿਜ ਦੇ ਪ੍ਰੋਪਰਾਈਟਰ ਸ੍ਰੀ ਐਸ.ਪੀ ਸ੍ਰੀਵਾਸਤਵ ਨੇ ਅੱਗ ਦੀਆਂ ਕਿਸਮਾਂ, ਵੱਖ-ਵੱਖ ਤਰ੍ਹਾਂ ਦੇ ਅੱਗ ਬੁਝਾਉਣ ਵਾਲੇ ਯੰਤਰਾਂ, ਸੁਰੱਖਿਆ ਨਿਯਮਾਂ ਅਤੇ ਅੱਗ ਲੱਗਣ ਦੀ ਸਥਿਤੀ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਪ੍ਰਦਰਸਨ ਕੀਤਾ|
ਉਹਨਾਂ ਨੇ ਫੌਰੀ ਕਾਰਵਾਈ ਤੇ ਜ਼ੋਰ ਦਿੱਤਾ ਅਤੇ ਅੱਗ ਲੱਗਣ ਦੀ ਸਥਿਤੀ ਵਿੱਚ ਹਰੇਕ ਇਮਾਰਤ ਵਿੱਚ ਬਚਾਅ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ/ਕਰਮਚਾਰੀਆਂ ਦੀਆਂ ਵਿਸੇਸ ਸਿਖਲਾਈ ਪ੍ਰਾਪਤ ਟੀਮਾਂ ਬਣਾਉਣ ਲਈ ਕਿਹਾ | ਇਸ ਮੌਕੇ ਵਿਦਿਆਰਥੀਆਂ, ਫੈਕਲਟੀ ਅਤੇ ਗੈਰ-ਅਧਿਆਪਨ ਅਮਲੇ ਨੂੰ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਦਾ ਤਜਰਬਾ ਦੇਣ ਲਈ ਇਮਾਰਤ ਦੀ ਛੱਤ ’ਤੇ ਅੱਗ ਬੁਝਾਉਣ ਦਾ ਪ੍ਰਦਰਸਨ ਵੀ ਕੀਤਾ ਗਿਆ|

Facebook Comments

Trending