ਲੁਧਿਆਣਾ : ਸਿਹਤ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਡੇਹਲੋਂ ਵਿੱਚ ਸਿਹਤ ਸੇਵਾਵਾਂ ਠੱਪ ਰੱਖਦਿਆਂ ਹੜਤਾਲ ਕੀਤੀ ਗਈ । ਇਸ ਮੌਕੇ ਜਿੰਮੀ ਕਪੂਰ ਫਾਰਮੈਸੀ ਅਫਸਰ ਨੇ ਆਖਿਆ ਕਿ ਪ੍ਰਦਰਸ਼ਨ ਠੇਕੇਦਾਰੀ ਪ੍ਰਥਾ ਖ਼ਿਲਾਫ਼, ਮੁਲਾਜ਼ਮਾਂ ਦੇ ਬੰਦ ਕੀਤੇ ਭੱਤੇ ਚਾਲੂ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਕੀਤੀ ਗਈ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੀ.ਜੀ. ਐੱਮ. ਸੀ ਐਸੋਸੀਏਸ਼ਨ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ, ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਮੇਲ ਅਤੇ ਫੀਮੇਲ ਪੰਜਾਬ, ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ, ਰੇਡੀਓਗ੍ਰਾਫਰ ਐਸੋਸੀਏਸ਼ਨ, ਪੰਜਾਬ ਨਰਸਿਸ ਐਸੋਸੀਏਸ਼ਨ ਅਤੇ ਐਨ.ਐਚ.ਐੱਮ ਵਲੋਂ ਆਪਣੇ ਕੰਮਾ ਦਾ ਬਾਈਕਾਟ ਕੀਤਾ ਗਿਆ ਹੈ ।
ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਵਾਲੀ ਮੰਗ ਤਾਂ ਪੂਰੀ ਕੀ ਕਰਨੀ ਸੀ ਉਲਟਾ ਸਿਹਤ ਵਿਭਾਗ ਵਿਚ ਕੰਮ ਕਰਦੇ ਬਹੁਤੇ ਕਰਮਚਾਰੀਆਂ ਦੇ ਲਗਭਗ 37 ਭੱਤਿਆ ਤੇ ਲਕੀਰ ਫੇਰ ਦਿੱਤੀ ਹੈ, ਕਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਦੇ ਹੋਏ ਆਪਣੀਆ ਤੇ ਆਪਣੇ ਪਰਿਵਾਰ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਕੰਮ ਕਰਨ ਦਾ ਇਨਾਮ ਤਾ ਕੀ ਦੇਣਾ ਸੀ ਉਲਟਾ ਪਹਿਲਾਂ ਭੱਤਿਆਂ ਉੱਪਰ ਕੈਚੀ ਫੇਰ ਦਿੱਤੀ।
ਇਸ ਸਮੇਂ ਡਾ ਜਗਜੀਤ ਸਿੰਘ ਐਮ ਓ,ਜਸਵੰਤ ਸਿੰਘ ਐਲ,ਟੀ-1,ਜਸਵੀਰ ਸਿੰਘ,ਕੁਲਦੀਪ ਸਿੰਘ ,ਦੀਦਾਰ ਸਿੰਘ ਮ-ਪ-ਹ-ਵ, ਰਣਜੀਤ ਕੌਰ ਐੱਲ,ਐੱਚ,ਵੀ ਸੁਖਮਿੰਦਰ ਕੌਰ ਨਰਸਿੰਗ ਸਿਸਟਰ ,ਰੂਪਮਤੀ ਏ ਐਨ ਐਮ ,ਜਿੰਮੀ ਕਪੂਰ ਫਾਰਮੈਸੀ ਅਫਸਰ ਨੇ ਸੰਬੋਧਨ ਕਰਦਿਆਂ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕੀਤਾ।