Connect with us

ਦੁਰਘਟਨਾਵਾਂ

ਲੁਧਿਆਣਾ ਦੇ DC ਦਫਤਰ ਨੇੜੇ ATM ‘ਚ ਫਸੀ ਮਹਿਲਾ, 2 ਘੰਟੇ ਬਾਅਦ ਕੱਢਿਆ ਬਾਹਰ

Published

on

Woman stuck in ATM near DC office of Ludhiana, got out after 2 hours by cutting the shutter

ਲੁਧਿਆਣਾ : ਲੁਧਿਆਣਾ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਬਣੇ ATM ਵਿਚ ਇਕ ਮਹਿਲਾ ਫਸ ਗਈ। ਦੱਸਿਆ ਜਾ ਰਿਹਾ ਹੈ ਮਹਿਲਾਂ ਸਫਾਈ ਕਰ ਰਹੀ ਸੀ ਤੇ ਅਚਾਨਕ ਸ਼ਟਰ ਹੇਠਾਂ ਡਿੱਗ ਗਿਆ। ਮਹਿਲਾ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ। ਔਰਤ ਕਰੀਬ 2 ਘੰਟੇ ਤੱਕ ATM ਵਿੱਚ ਫਸੀ ਰਹੀ। ਉਸ ਨੇ ਅੰਦਰੋਂ ਬਹੁਤ ਰੌਲਾ ਪਾਇਆ। ਆਸ-ਪਾਸ ਦੇ ਲੋਕਾਂ ਨੇ ਉਸਦੀ ਆਵਾਜ਼ ਸੁਣੀ। ਜਿਸ ‘ਤੋਂ ਬਾਅਦ ਮਹਿਲਾ ਸਫਾਈ ਕਰਮਚਾਰੀ ਨੂੰ ਸ਼ਟਰ ਤੋੜ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ।

ਜਾਣਕਾਰੀ ਅਨੁਸਾਰ ਮਹਿਲਾਂ ATM ਵਿਚ ਸਫ਼ਾਈ ਦਾ ਕੰਮ ਕਰਦੀ ਹੈ ਅਤੇ ਸਵੇਰੇ ਸਫਾਈ ਕਰਨ ਲਈ ATM ‘ਚ ਗਈ ਸੀ, ਪਰ ਅਚਾਨਕ ਸ਼ਟਰ ਡਿੱਗ ਗਿਆ ਅਤੇ ਮਹਿਲਾ ਅੰਦਰ ਹੀ ਫਸ ਗਈ। ਇਸ ‘ਤੋਂ ਬਾਅਦ ਉਸ ਨੇ ਖੋਲ੍ਹਣ ਲਈ ਸ਼ੋਰ ਮਚਾਇਆ, ਜਿਸ ‘ਤੋਂ ਬਾਅਦ ਰਾਹਗੀਰਾਂ ਨੇ ਉਸ ਦੀ ਆਵਾਜ਼ ਸੁਣੀ। ਲੋਕਾਂ ਨੇ ਇਸ ਘਟਨਾ ਦੀ ਸੂਚਨਾ SBI ਬੈਂਕ ਅਧਿਕਾਰੀਆਂ ਨੂੰ ਦਿੱਤੀ। ਮੌਕੇ ‘ਤੇ ਪਹੁੰਚ ਕੇ ਬੈਂਕ ਮੁਲਾਜ਼ਮਾਂ ਨੇ ਸ਼ਟਰ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸ਼ਟਰ ਨਹੀਂ ਖੁਲਿਆ। ਇਸ ਦੌਰਾਨ ਸ਼ਟਰ ਖੋਲ੍ਹਣ ਵਾਲੇ ਕਾਰੀਗਰ ਨੂੰ ਬੁਲਾਇਆ ਗਿਆ ਪਰ ਅਖੀਰ ਸ਼ਟਰ ਕੱਟਣਾ ਪਿਆ।

Facebook Comments

Trending