ਹਾਰਟ ਅਟੈਕ ਅਚਾਨਕ ਹੋਣ ਵਾਲੀ ਅਜਿਹੀ ਸਰੀਰਕ ਘਟਨਾ ਹੈ ਜਿਸ ਕਾਰਨ ਵਿਅਕਤੀ ਮੌਤ ਦੀ ਦਹਿਲੀਜ ‘ਤੇ ਪਹੁੰਚ ਜਾਂਦਾ ਹੈ। ਗਲਤ ਖਾਣ ਪੀਣ ਅਤੇ ਲਾਈਫਸਟਾਈਲ ਨਾ ਸਿਰਫ ਜ਼ਿਆਦਾ ਉਮਰ ਬਲਕਿ 30 ਸਾਲ ਦੇ ਲੋਕ ਵੀ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਹਾਰਟ ਅਟੈਕ ਜਾਂ Cardiac arrest ਕਦੋਂ, ਕਿੱਥੇ ਅਤੇ ਕਿਸ ਨੂੰ ਆ ਜਾਵੇ ਇਹ ਨਹੀਂ ਕਿਹਾ ਜਾ ਸਕਦਾ। ਪਰ ਜ਼ਿਆਦਾਤਰ ਮਾਮਲਿਆਂ ‘ਚ ਲੋਕਾਂ ਨੂੰ ਬਾਥਰੂਮ ‘ਚ ਹੀ ਅਟੈਕ ਆਉਣ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿਆਦਾਤਰ ਅਟੈਕ ਬਾਥਰੂਮ ਵਿਚ ਕਿਉਂ ਹੁੰਦੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਾਥਰੂਮ ਵਿੱਚ ਹਾਰਟ ਅਟੈਕ ਕਿਉਂ ਪੈਂਦਾ ਹੈ…
ਨਹਾਉਂਦੇ ਸਮੇਂ ਬਲੱਡ ਪ੍ਰੈਸ਼ਰ ਦਾ ਵਧਣਾ ਜਾਂ ਘਟਣਾ : ਨਹਾਉਂਦੇ ਸਮੇਂ ਸਰੀਰ ਦਾ ਬਲੱਡ ਪ੍ਰੈਸ਼ਰ ਪ੍ਰਭਾਵਿਤ ਹੋਣ ਕਾਰਨ ਹਾਰਟ ਅਟੈਕ ਆ ਸਕਦਾ ਹੈ ਜਿਸ ਦਾ ਕਾਰਨ
ਅਚਾਨਕ ਗਰਮ ਜਾਂ ਠੰਡੇ ਪਾਣੀ ਦੇ ਹੇਠਾਂ ਜਾਣਾ
ਸਰੀਰ ਨੂੰ ਸਾਫ਼ ਕਰਨ ਲਈ ਜ਼ਿਆਦਾ ਜ਼ੋਰ ਲਗਾਉਣਾ
ਜਲਦੀਬਾਜੀ ਜਾਂ ਦੋਨਾਂ ਪੈਰਾਂ ਦੇ ਸਹਾਰੇ ਜ਼ਿਆਦਾ ਦੇਰ ਤੱਕ ਬੈਠ ਕੇ ਨਹਾਉਣਾ
ਬਾਥਟਬ ‘ਚ ਲੰਬੇ ਸਮੇਂ ਤਕ ਬੈਠਣ ਨਾਲ ਹਾਰਟ ਰੇਟ ਅਤੇ ਧਮਨੀਆਂ ਪ੍ਰਭਾਵਿਤ ਹੁੰਦੀਆਂ ਹਨ ਜਿਸ ਨਾਲ ਹਾਰਟ ਅਟੈਕ ਅਤੇ Cardiac arrest ਦੀ ਸੰਭਾਵਨਾ ਵੱਧ ਜਾਂਦੀ ਹੈ।
ਸਿਰ ‘ਤੇ ਠੰਡਾ ਪਾਣੀ ਪਾਉਣਾ : ਮਾਹਰਾਂ ਅਨੁਸਾਰ ਨਹਾਉਂਦੇ ਸਮੇਂ ਪਹਿਲਾਂ ਤਲੀਆਂ, ਫਿਰ ਸਿਰ ‘ਤੇ ਅਤੇ ਫਿਰ ਉਸ ਤੋਂ ਬਾਅਦ ਬਾਕੀ ਹਿੱਸਿਆਂ ‘ਤੇ ਪਾਣੀ ਪਾਉਣਾ ਚਾਹੀਦਾ ਹੈ। ਦਰਅਸਲ ਜਦੋਂ ਠੰਡਾ ਪਾਣੀ ਸਿੱਧਾ ਸਿਰ ‘ਤੇ ਪੈਂਦਾ ਹੈ ਤਾਂ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ ਜੋ ਸਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਹਾਰਟ ਅਟੈਕ ਅਤੇ cardiac arrest ਦਾ ਸੰਬੰਧ ਬਲੱਡ ਸਰਕੂਲੇਸ਼ਨ ਨਾਲ ਵੀ ਹੁੰਦਾ ਹੈ। ਸਰੀਰ ਦਾ ਸਾਰਾ ਕੰਮਕਾਜ ਬਲੱਡ ਸਰਕੂਲੇਸ਼ਨ ‘ਤੇ ਨਿਰਭਰ ਕਰਦਾ ਹੈ। ਪਰ ਭਾਰਤੀ ਟਾਇਲਟ ਦੀ ਵਰਤੋਂ ਕਰਦੇ ਸਮੇਂ ਲੋਕ ਜ਼ਿਆਦਾ ਪ੍ਰੈਸ਼ਰ ਲਗਾਉਂਦੇ ਹਨ ਜਾਂ ਲੰਮੇ ਸਮੇਂ ਤੱਕ ਬੈਠੇ ਰਹਿੰਦੇ ਹਨ। ਇਸ ਨਾਲ ਬਲੱਡ ਸਰਕੂਲੇਸ਼ਨ ‘ਤੇ ਅਸਰ ਪੈਂਦਾ ਹੈ ਜਿਸ ਨਾਲ ਦਿਲ ਦੀਆਂ ਨਾੜੀਆਂ ਤੱਕ ਖੂਨ ਦੇ ਦੌਰੇ ਦਾ ਕਾਰਨ ਬਣਦਾ ਹੈ। ਇਸ ਦੇ ਕਾਰਨ ਵੀ ਹਾਰਟ ਅਟੈਕ ਜਾਂ Cardiac arrest ਹੋ ਸਕਦਾ ਹੈ।
ਜੇ ਅਚਾਨਕ ਹਾਰਟ ਅਟੈਕ ਆ ਜਾਵੇ ਤਾਂ ਕੀ ਕਰਨਾ ਚਾਹੀਦਾ ?
ਜੇ ਕਿਸੇ ਵਿਅਕਤੀ ਨੂੰ ਅਚਾਨਕ ਹਾਰਟ ਅਟੈਕ ਆ ਜਾਵੇ ਤਾਂ ਪਹਿਲਾਂ ਉਸ ਦੇ ਟਾਈਟ ਕੱਪੜੇ ਖੋਲ੍ਹ ਕੇ ਜ਼ਮੀਨ ‘ਤੇ ਲਿਟਾਓ ਅਤੇ ਸਿਰ ਨੂੰ ਥੋੜ੍ਹਾ ਉੱਪਰ ਕਰ ਦਿਓ। ਉਨ੍ਹਾਂ ਦੇ ਹੱਥ-ਪੈਰ ਨੂੰ ਰਗੜੋ ਤਾਂ ਜੋ ਖੂਨ ਦਾ ਦੌਰਾ ਦਿਲ ਵੱਲ ਹੋਵੇ। ਐਂਬੂਲੈਂਸ ਨੂੰ ਵੀ ਬੁਲਾਓ ਅਤੇ ਡਾਕਟਰੀ ਸਹਾਇਤਾ ਦੀ ਮੰਗ ਕਰੋ।
ਜੇ ਨਬਜ਼ ਨਹੀਂ ਚੱਲ ਰਹੀ ਹੈ ਤਾਂ ਹਸਪਤਾਲ ਪਹੁੰਚਣ ਤੱਕ ਸੀ ਪੀ ਆਰ ਕਰੋ। ਜੇ ਮਰੀਜ਼ ਨੂੰ ਉਲਟੀ ਆਵੇ ਤਾਂ ਉਸ ਦਾ ਮੂੰਹ ਇਕ ਪਾਸੇ ਕਰਕੇ ਖੋਲ੍ਹੋ ਤਾਂ ਜੋ ਉਸ ਦਾ ਸਾਹ ਨਾ ਘੁੱਟੇ।
ਮਰੀਜ਼ ਨੂੰ ਸਾਹ ਲੈਣ ‘ਚ ਮੁਸ਼ਕਲ ਆਵੇ ਤਾਂ ਉਂਗਲਾਂ ਨਾਲ ਨੱਕ ਦਬਾ ਕੇ ਆਪਣੇ ਮੂੰਹ ਨਾਲ ਉਨ੍ਹਾਂ ਨੂੰ ਹੌਲੀ-ਹੌਲੀ ਸਾਹ ਦਿਓ। 2-3 ਮਿੰਟ ਅਜਿਹਾ ਕਰਨ ਨਾਲ ਮਰੀਜ਼ ਦੇ ਫੇਫੜਿਆਂ ‘ਚ ਹਵਾ ਭਰ ਜਾਵੇਗੀ।