Connect with us

ਪੰਜਾਬ ਨਿਊਜ਼

ਸੁਖਬੀਰ ਬਾਦਲ ‘ਤੇ ਗੋ. ਲੀ ਚਲਾਉਣ ਵਾਲਾ ਦੋਸ਼ੀ ਕੌਣ, ਜਾਣੋ ਪੂਰੀ ਜਾਣਕਾਰੀ…

Published

on

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ‘ਚ ਸੁਖਬੀਰ ਬਾਦਲ ਵਾਲ-ਵਾਲ ਬਚ ਗਏ ਹਨ।ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਵੇਰੇ ਨਰਾਇਣ ਸਿੰਘ ਪਿਸਤੌਲ ਲੈ ਕੇ ਸੁਖਬੀਰ ‘ਤੇ ਗੋਲੀ ਚਲਾ ਰਿਹਾ ਹੈ। ਖੁਸ਼ਕਿਸਮਤੀ ਰਹੀ ਕਿ ਸੁਖਬੀਰ ਨੂੰ ਗੋਲੀ ਨਹੀਂ ਲੱਗੀ।

ਨਰਾਇਣ ਸਿੰਘ ਚੌੜਾ ਦਾ ਸਬੰਧ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਹੈ, ਜੋ ਚੰਡੀਗੜ੍ਹ ਜੇਲ ਬ੍ਰੇਕ ਕਾਂਡ ਦਾ ਵੀ ਦੋਸ਼ੀ ਹੈ। ਸਾਲ 2024 ਵਿੱਚ 4 ਅੱਤਵਾਦੀ ਖਾਲਿਸਤਾਨੀ ਜੇਲ੍ਹ ਤੋੜ ਕੇ ਫਰਾਰ ਹੋ ਗਏ ਸਨ। ਦੋਸ਼ ਹੈ ਕਿ ਚੌੜਾ ਨੇ ਇਸ ਘਟਨਾ ‘ਚ ਮਦਦ ਕੀਤੀ ਸੀ।

ਲੰਮਾ ਸਮਾਂ ਜੇਲ੍ਹ ਵਿੱਚ ਰਹਿਣ ਮਗਰੋਂ ਚੌੜਾ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਨਰਾਇਣ ਸਿੰਘ ਚੌੜਾ ਖਿਲਾਫ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਕਈ ਮਾਮਲੇ ਦਰਜ ਹਨ। ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਕੇਸਾਂ ਵਿੱਚ ਵੀ ਮੁਲਜ਼ਮ ਹੈ।

Facebook Comments

Trending