Connect with us

ਪੰਜਾਬੀ

ਕਾਲਾ ਬਾਜ਼ਾਰੀ ਵਾਸਤੇ ਕਿਥੋਂ ਤੇ ਕਿਵੇਂ ਆਉਂਦੇ ਹਨ ਘਰੇਲੂ ਰਸੋਈ ਗੈਸ ਸਲੰਡਰ

Published

on

Where and how do household cooking gas cylinders come for black market?

ਲੁਧਿਆਣਾ : ਖੁਰਾਕ ਸਪਲਾਈ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਬਾਵਜੂਦ ਘਰੇਲੂ ਰਸੋਈ ਗੈਸ ਦੀ ਕਾਲਾ ਬਾਜ਼ਾਰੀ ਰੁੱਕਣ ਦਾ ਨਾਮ ਨਹੀਂ ਲੈ ਰਹੀ ਜੋ ਕਿ ਗੰਭੀਰਤਾ ਵਾਲਾ ਵਿਸ਼ਾ ਹੈ ਅਨੇਕਾਂ ਹੀ ਵਾਰ ਕਾਰਵਾਈਆਂ ਕਰਦੇ ਹੋਇਆਂ ਪੁਲਿਸ ਪ੍ਰਸ਼ਾਸ਼ਨ ਅਤੇ ਖੁਰਾਕ ਸਪਲਾਈ ਵਿਭਾਗ ਵਲੋ ਛਾਪੇਮਾਰੀ ਕਰਦਿਆਂ ਵੱਡੀ ਗਿਣਤੀ ਵਿੱਚ ਘਰੇਲੂ ਰਸੋਈ ਗੈਸ ਸਿੰਲਡਰ ਕਬਜੇ ਵਿਚ ਲਏ ਜਾਂਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸਿਲੰਡਰ ਕਿਥੋਂ ਆਉਂਦੇ ਹਨ |

ਵੱਡੀ ਗਿਣਤੀ ਵਿਚ ਘਰੇਲੂ ਰਸੋਈ ਗੈਸ ਸਿਲੰਡਰਾਂ ਦਾ ਜਬਤ ਹੋਣਾ ਜਿੱਥੇ ਹੈਰਾਨੀ ਜਨਕ ਹੈ ਉਥੇ ਇਹ ਗੱਲ ਅਨੇਕਾਂ ਹੀ ਪ੍ਰਸ਼ਨ ਵੀ ਪੈਦਾ ਕਰਦੀ ਹੈ ਅਤੇ ਲੋਕਾਂ ਦੀ ਮੰਗ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ | ਖੁਰਾਕ ਸਪਲਾਈ ਵਿਭਾਗ ਵਲੋਂ ਅਕਸਰ ਹੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ | ਅਜਿਹਾ ਉਹਨਾਂ ਲੋਕਾਂ ਖਿਲਾਫ ਕੀਤਾ ਜਾਦਾਂ ਹੈ ਜਿਨ੍ਹਾਂ ਵਲੋ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਡੇ ਤੋਂ ਛੋਟੇ ਸਿਲੰਡਰਾਂ ਵਿਚ ਗੈਸ ਭਰੀ ਜਾਂਦੀ ਹੈ |

ਇਹ ਗੰਭੀਰਤਾ ਨਾਲ ਜਾਂਚ ਕਰਨ ਵਾਲਾ ਵਿਸ਼ਾ ਹੈ ਅਤੇ ਇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ | ਕਾਰੋਬਾਰ ਵਾਸਤੇ ਵਪਾਰਕ ਸਿਲੰਡਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਉਹ ਵੀ ਕੁਨੈਕਸ਼ਨ ਲੈ ਕੇ ਘਰੇਲੂ ਰਸੋਈ ਗੈਸ ਦੀ ਦੂਰਵਰਤੋਂ ਰੁਕਣ ਦੀ ਨਾਮ ਨਹੀਂ ਲੈ ਰਹੀ ਅਤੇ ਸ਼ਹਿਰ ਦੇ ਅਨੇਕਾਂ ਇਲਾਕਿਆਂ ਵਿਚ ਖਾਣ ਪੀਣ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਘਰੇਲੂ ਰਸੋਈ ਗੈਸ ਦੀ ਦੂਰਵਰਤੋਂ ਕੀਤੀ ਜਾ ਰਹੀ ਹੈ | ਕਾਰੋਬਾਰ ਲਈ ਘਰੇਲੂ ਰਸੋਈ ਗੈਸ ਸਿੰਲੈਡਰ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ|

Facebook Comments

Trending