Connect with us

ਕਰੋਨਾਵਾਇਰਸ

ਪੰਜਾਬ ‘ਚ ਕਦੋਂ ਆਵੇਗਾ ਤੀਸਰੀ ਲਹਿਰ ਦਾ ਪੀਕ?, ਸਿਖਰ ਦੌਰਾਨ ਤੇਜ਼ੀ ਨਾਲ ਵਧਾਂਗੇ ਕੋਰੋਨਾ ਦੇ ਮਾਮਲੇ

Published

on

When will the third wave peak in Punjab?

ਲੁਧਿਆਣਾ :   ਪੰਜਾਬ ‘ਚ 30 ਜਨਵਰੀ ਤਕ ਕੋਰੋਨਾ ਸਿਖਰ ‘ਤੇ ਆ ਜਾਵੇਗਾ। ਇਹ ਕਹਿਣਾ ਹੈ CMC ਹਸਪਤਾਲ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਕਲੇਰੈਂਸ ਜੇ. ਸੈਮੂਅਲ ਦਾ। ਪਹਿਲੀ, ਦੂਜੀ ਤੇ ਤੀਜੀ ਲਹਿਰ ਬਾਰੇ ਉਨ੍ਹਾਂ ਵੱਲੋਂ ਲਗਾਏ ਗਏ ਅਨੁਮਾਨ ਸਹੀ ਸਾਬਿਤ ਹੋਏ ਹਨ। ਉਨ੍ਹਾਂ ਨੇ ਜੂਨ ‘ਚ ਹੀ ਦੱਸਿਆ ਸੀ ਕਿ ਦਸੰਬਰ ਦੇ ਅਖੀਰ ਤਕ ਕੋਰੋਨਾ ਦੀ ਤੀਜੀ ਲਹਿਰ ਪੰਜਾਬ ‘ਚ ਆ ਜਾਵੇਗੀ ਅਤੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਕੋਰੋਨਾ ਦੇ ਗੰਭੀਰ ਖਤਰਿਆਂ ਤੋਂ ਬਚਾਅ ‘ਚ ਕਾਫੀ ਹੱਦ ਤਕ ਕਾਰਗਰ ਸਾਬਿਤ ਹੋਣਗੀਆਂ।

ਡਾ. ਸੈਮੁਅਲ ਨੇ ਦੱਸਿਆ ਕਿ ਹੁਣ ਜਿਹੜੇ ਅੰਕੜੇ ਸਾਡੇ ਕੋਲ ਆ ਰਹੇ ਹਨ, ਉਨ੍ਹਾਂ ਅਨੁਸਾਰ 30 ਜਨਵਰੀ ਤਕ ਸਿਖਰ ਆਉਣ ਦੀ ਸੰਭਾਵਨਾ ਹੈ | ਪਹਿਲੀ ਤੇ ਦੂਜੀ ਲਹਿਰ ‘ਚ ਕੋਰੋਨਾ ਸਿਖਰ ਦੋ ਤੋਂ ਤਿੰਨ ਹਫ਼ਤੇ ਸੀ ਪਰ ਇਸ ਵਾਰ ਤੀਸਰੀ ਲਹਿਰ ‘ਚ ਪੰਜਾਬ ‘ਚ ਸਿਖਰ ਸਿਰਫ਼ ਇੱਕ ਹਫ਼ਤੇ ਤਕ ਹੀ ਰਹੇਗਾ। ਸਿਖਰ ਦੌਰਾਨ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣਗੇ ਤੇ ਲਾਗ ਦੀ ਦਰ ਵੀ ਵਧ ਸਕਦੀ ਹੈ।

ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਲੱਛਣ ਮਹਿਸੂਸ ਹੋਣ ‘ਤੇ ਤੁਰੰਤ ਉਨ੍ਹਾਂ ਦੀ ਜਾਂਚ ਕਰਵਾਓ ਤੇ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਓ। ਇਕ ਹਫ਼ਤੇ ਦੇ ਸਿਖਰ ਤੋਂ ਬਾਅਦ ਕੋਰੋਨਾ ਦੇ ਮਾਮਲੇ ਜਾਂ ਤਾਂ ਘੱਟਣੇ ਸ਼ੁਰੂ ਹੋ ਜਾਣਗੇ ਜਾਂ ਸਥਿਰ ਹੋ ਜਾਣਗੇ।

ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਸਿਹਤ ਸੰਸਥਾਵਾਂ ‘ਚ ਜਾ ਕੇ ਕੋਰੋਨਾ ਦੇ ਲੱਛਣ ਮਹਿਸੂਸ ਕਰਨ ਤੇ ਟੈਸਟ ਕਰਵਾਉਣ। ਟੈਸਟ ਮੁਫ਼ਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਓਮੀਕ੍ਰੋਨ ਨੂੰ ਹਲਕੇ ‘ਚ ਨਾ ਲਓ ਕਿਉਂਕਿ ਓਮੀਕ੍ਰੋਨ ਦੌਰਾਨ ਇੱਕ ਵਾਰ ਸੰਕਰਮਣ ਹੋਣ ਤੋਂ ਬਾਅਦ ਲਾਪਰਵਾਹੀ ਕਾਰਨ ਵੀਹ ਤੋਂ ਤੀਹ ਦਿਨਾਂ ‘ਚ ਦੁਬਾਰਾ ਇਨਫੈਕਸ਼ਨ ਹੋ ਰਹੀ ਹੈ।

Facebook Comments

Trending