ਪੰਜਾਬੀ
ਵਾਰਡ ਨੰਬਰ 86 ਸਰਦਾਰ ਨਗਰ ਸੜਕ ਦਾ ਕੰਮ ਦੀ ਹੋਈ ਸ਼ੁਰੂਆਤ
Published
3 years agoon
ਲੁਧਿਆਣਾ : ਵਿਧਾਇਕ ਸ਼੍ਰੀ ਚੌਧਰੀ ਮਦਨ ਲਾਲ ਬੱਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੇ ਸਪੱਤਰ ਸ਼੍ਰੀ ਅਮਨ ਬੱਗਾ ਵੱਲੋਂ ਵਾਰਡ ਨੰਬਰ 86, ਸਰਦਾਰ ਨਗਰ ਵਿੱਚ ਦੋ ਸਾਲ ਤੋਂ ਰੁਕੀ ਹੋਈ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਸੀ. ਸ਼੍ਰੀ ਤੀਰਥ ਬਾਂਸਲ ਅਤੇ ਸਾਰੇ ਅਫਸਰ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।
ਸ਼੍ਰੀ ਬੱਗਾ ਨੇ ਦੱਸਿਆ ਕਿ ਇਹ ਬਾਜਵਾ ਨਗਰ ਤੋਂ ਸੁੰਦਰ ਨਗਰ ਰੋਡ ਤੱਕ ਜਾਂਦੀ ਹੈ ਜਿਸ ਦਾ ਕਿ ਅੱਜ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸੜਕ ਲਗਭਗ 2 ਸਾਲ ਤੋਂ ਰੁਕੀ ਹੋਈ ਸੀ ਜਿਹੜੀ ਕਿ ਪਹਿਲਾਂ ਤੋਂ ਪੱਟ ਕੇ ਸੁੱਟੀ ਹੋਈ ਸੀ ਅਤੇ ਜਿਸ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਹ ਸੜਕ ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਜਿਸ ਨਾਲ ਕਿ ਵਪਾਰੀ ਵਰਗ ਨੂੰ ਬਹੁਤ ਰਲੀਫ ਮਿਲੇਗੀ ਅਤੇ ਆਉਣ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਰਾਹ ਸੌਖਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਵਿਧਾਇਕ ਜਨਤਾ ਦੇ ਦਰਬਾਰ ਮੁਹਿੰਮ ਤਹਿਤ ਸ਼ਹਿਰ ਦੀਆਂ ਸਭ ਸੜਕਾਂ ਅਤੇ ਗਲੀਆਂ-ਨਾਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਆਉਣਗੀਆਂ ਉਹ ਲੋਕਾਂ ਵਿੱਚ ਰਹਿ ਕੇ ਲੋਕਾਂ ਨਾਲ ਖੜ੍ਹ ਕੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਦੇ ਮੁੱਢਲੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ।
You may like
-
ਮੰਤਰੀ ਹਰਭਜਨ ਸਿੰਘ ETO ਨੇ ਸ਼੍ਰੀ ਦੇਗਸਰ ਸਾਹਿਬ ਸੜਕ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
-
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 93 ‘ਚ ਸੜ੍ਹਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਵਿਧਾਇਕ ਬੱਗਾਵਲੋਂ 22 ਫੁੱਟੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਾਰਡ ਨੰਬਰ 41 ਅਧੀਨ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਕੀਤਾ ਉਦਘਾਟਨ
-
ਨਿਊ ਸ਼ਿਮਲਾਪੁਰੀ ‘ਚ 21 ਲੱਖ ਦੀ ਲਾਗਤ ਨਾਲ ਚਾਰ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ – ਵਿਧਾਇਕ ਛੀਨਾ
-
ਵਾਰਡ ਨੰਬਰ 64 ‘ਚ ਸੜਕ ਨਿਰਮਾਣ ਕਾਰਜ ਦਾ ਉਦਘਾਟਨ