ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਚੋਣ ਪ੍ਰਚਾਰ ਸਮੇਂ ਹਲਕੇ ਦੇ ਪਿੰਡ ਖਹਿਰਾ ਬੇਟ ਵਿਖੇ ਪੁੱਜਣ ‘ਤੇ ਸਾਬਕਾ ਸਰਪੰਚ ਡਾ: ਰੂਪ ਸਿੰਘ ਖਹਿਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਬਸਪਾ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਉਮੀਦਵਾਰ ਸ਼ਿਵਾਲਿਕ ਨੇ ਚੋਣ ਪ੍ਰਚਾਰ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਗਿੱਲ ਦੇ ਲੋਕ ਕਾਂਗਰਸ ਸਰਕਾਰ ਦੀਆਂ ਪਿਛਲੀਆਂ ਪੰਜ ਸਾਲਾਂ ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਹਨ ਤੇ ਇਸ ਵਾਰ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ।
ਸ਼ਿਵਾਲਿਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾਂ ਹੀ ਸੂਬੇ ਦਾ ਭਲਾ ਸੋਚਿਆ ਹੈ, ਪਰ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਸੂਬੇ ਨੂੰ ਵਿਨਾਸ ਵੱਲ ਧੱਕਿਆ ਹੈ, ਜਿਸ ਨੂੰ ਦੇਖਦਿਆਂ ਹਲਕਾ ਗਿੱਲ ਦੇ ਸੂਝਵਾਨ ਵੋਟਰ ਹੁਣ ਵਿਧਾਨ ਸਭਾ ਹਲਕਾ ਗਿੱਲ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹੱਕ ‘ਚ ਫਤਵਾ ਦੇਣਗੇ। ਅਕਾਲੀ ਆਗੂ ਡਾ: ਰੂਪ ਸਿੰਘ ਖਹਿਰਾ, ਪੰਚ ਜਸਵਿੰਦਰ ਸਿੰਘ ਕਾਲਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਨੇ ਉਮੀਦਵਾਰ ਸ਼ਿਵਾਲਿਕ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪਿੰਡ ਖਹਿਰਾ ਬੇਟ ‘ਚੋਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ।