ਪੰਜਾਬੀ
ਵਿਰੋਧੀ ਦਲਾਂ ਦੇ ਦੁਸ਼ਪ੍ਰਚਾਰ ਦਾ ਜਵਾਬ ਦੇਣ ਲਈ ਮੈਦਾਨ ਵਿੱਚ ਉਤਰਣਗੇ ਆਪ ਵਾਲੰਟੀਅਰ : ਬੱਗਾ
Published
3 years agoon

ਲੁਧਿਆਣਾ : ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਬੈਠਕ ਸਥਾਨਕ ਸਲੇਮ ਟਾਬਰੀ ਸਥਿਤ ਵਿਧਾਨ ਸਭਾ ਉਤਰੀ ਦੇ ਮੁੱਖ ਦਫਤਰ ਵਿਖੇ ਆਯੋਜਿਤ ਹੋਈ । ਬੈਠਕ ਦੇ ਦੌਰਾਨ ਆਪ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੇ ਵਿਧਾਨ ਸਭਾ, ਸਰਕਲ, ਵਾਰਡ ਅਤੇ ਬੂਥ ਪੱਧਰ ਦੇ ਅੱਹੁਦੇਦਾਰਾਂ ਅਤੇ ਵਾਲੰਟੀਅਰਾਂ ਤੋਂ ਫੀਡ ਬੈਕ ਲਈ ਗਈ।
ਪਾਰਟੀ ਲੀਡਰਸ਼ਿਪ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਜਾਣਕਾਰੀ ਵਾਲੰਟੀਅਰਾਂ ਨੂੰ ਦਿੰਦੇ ਹੋਏ ਕਿਹਾ ਕਿ ਉਹ ਵਿਰੋਧੀ ਦਲਾਂ ਵੱਲੋਂ ਆਪ ਦੀਆਂ ਨੀਤੀਆਂ ਦੇ ਖਿਲਾਫ ਕੀਤੇ ਜਾ ਰਹੇ ਦੁਸ਼ਪ੍ਰਚਾਰ ਦਾ ਮੁੰਹ ਤੋੜ ਜਵਾਬ ਦੇਣ ਲਈ ਪੂਰੀ ਤਿਆਰੀ ਦੇ ਨਾਲ ਮੈਦਾਨ ਵਿੱਚ ਉੱਤਰ ਕੇ ਆਪ ਵੱਲੋਂ ਪੰਜਾਬ ਲਈ ਤਿਆਰ ਕੀਤੀਆਂ ਗਈਆਂ ਜਨਹਿਤੈਸ਼ੀ ਨੀਤੀਆਂ ਅਤੇ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਚੋਣ ਵਾਅਦਿਆਂ ਨੂੰ ਲਾਗੂ ਕਰਣ ਦੀ ਜਾਣਕਾਰੀ ਘਰ – ਘਰ ਤੱਕ ਪੰਹੁਚਾਉਣ ।
ਇਸ ਤੋਂਂ ਪਹਿਲਾਂ ਬੱਗਾ ਨੇ ਵਿਧਾਨ ਸਭਾ ਉਤਰੀ ਵਿੱਚ ਪਾਰਟੀ ਦੀ ਜਨਹਿਤੈਸ਼ੀ ਨੀਤੀਆਂ ਨੂੰ ਘਰ – ਘਰ ਤੱਕ ਪਹੁੰਚਾਉਣ ਦੇ ਹੁਣ ਤੱਕ ਹੋਏ ਕਾਰਜ ਦਾ ਰਿਪੋਰਟ ਕਾਰਡ ਲੈ ਕੇਵਾਲੰਟੀਅਰਾਂ ਨੂੰ ਭਵਿੱਖ ਦੀ ਰਣਨੀਤੀ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ।
ਬੱਗਾ ਨੇ ਕਿਹਾ ਕਿ ਆਪ ਹੀ ਇੱਕੋ-ਇੱਕ ਰਾਜਨਿਤਿਕ ਪਾਰਟੀ ਹੈ ਜਿਸ ਵਿੱਚ ਵਾਲੰਟੀਅਰਾਂ ਤੋਂ ਫੀਡ ਬੈਕ ਲੈ ਕੇ ਸਥਾਨਕ ਪੱਧਰ ਤੇ ਲੋਕਾਂ ਦੀਆਂ ਜਰੁਰਤਾਂਂ ਦੇ ਅਨੁਸਾਰ ਹੀ ਭਵਿੱਖ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ ।
You may like
-
ਜਸਪਾਲ ਬਾਂਗਰ ਰੋਡ ਅਤੇ ਨਾਲ ਲਗਦੇ 10 ਲਿੰਕ ਰੋਡ ਦਾ ਕੀਤਾ ਉਦਘਾਟਨ, 6 ਨਵੇਂ ਟਿਊਬੈੱਲ ਵੀ ਕਰਵਾਏ ਪਾਸ
-
ਹਲਕਾ ਪੂਰਬੀ ‘ਚ ਪੈਂਦੇ ਸਾਰੇ ਪਾਰਕਾਂ ਦਾ ਨਵੀਨੀਕਰਣ ਕੀਤਾ ਜਾਵੇਗਾ – ਵਿਧਾਇਕ ਭੋਲਾ
-
ਵਿਧਾਇਕ ਭੋਲਾ ਵੱਲੋਂ ਹਲਕਾ ਪੂਰਬੀ ‘ਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼
-
ਵਿਧਾਇਕ ਭੋਲਾ ਵਲੋਂ ਮੁਸਲਿਮ ਭਾਈਚਾਰੇ ਨੂੰ ਈਦ ਮੌਕੇ ਦਿੱਤੀ ਵਧਾਈ
-
ਵਿਧਾਇਕ ਭੋਲਾ ਵਲੋਂ ਲੁਧਿਆਣਾ ਸ਼ਹਿਰ ਦੇ ਸੰਵੇਦਨਸ਼ੀਲ ਮੁੱਦਿਆ ਬਾਰੇ ਡਿਪਟੀ ਕਮਿਸ਼ਨਰ ਨਾਲ ਖ਼ਾਸ ਮੁਲਾਕਾਤ
-
ਵਿਧਾਇਕ ਭੋਲਾ ਨੇ ਸੰਵੇਦਨਸ਼ੀਲ ਮੁੱਦਿਆਂ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਮਾਨ ਨੇ ਹੱਲ ਕਰਨ ਦਾ ਦਿੱਤਾ ਭਰੋਸਾ