Connect with us

ਅਪਰਾਧ

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਆਪਣੀ ਸ਼ਾਨ ਸਮਝਦੇ ਹਨ ਲੁਧਿਆਣਵੀ, ਪਹਿਲੇ 6 ਮਹੀਨਿਆਂ ’ਚ 1 ਲੱਖ ਤੋਂ ਵੱਧ ਚਲਾਨ

Published

on

Violation of traffic rules is seen as pride in Ludhiana, more than 1 lakh challans in first 6 months

ਲੁਧਿਆਣਾ : ਲੁਧਿਆਣਵੀ ਜਾਨ ਜ਼ੋਖਿਮ ’ਚ ਪਾਉਣਾ ਠੀਕ ਸਮਝਦੇ ਹਨ ਪਰ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਅਤੇ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਇਸ ਗੱਲ ਦੀ ਅੰਦਾਜ਼ਾ ਸੜਕਾਂ ’ਤੇ ਤਾਇਨਾਤ ਟ੍ਰੈਫਿਕ ਪੁਲਸ ਵਲੋਂ ਕੱਟੇ ਜਾਣ ਵਾਲੇ ਚਲਾਨਾਂ ਤੋਂ ਲਗਾਇਆ ਜਾ ਸਕਦਾ ਹੈ। ਹੁਣ ਤੱਕ ਹਰ ਤਰ੍ਹਾਂ ਦੇ ਟ੍ਰੈਫਿਕ ਨਿਯਮ ਤੋੜਨ ਦੀ ਗੱਲ ਕਰੀਏ ਤਾਂ ਲੁਧਿਆਣਵੀਆਂ ਦੇ 1 ਲੱਖ ਤੋਂ ਵੱਧ ਚਲਾਨ ਕੱਟੇ ਜਾ ਚੁੱਕੇ ਹਨ।

1 ਜਨਵਰੀ 2023 ਤੋਂ ਲੈ ਕੇ 24 ਜੂਨ 2023 ਤੱਕ ਪੁਲਸ ਵਲੋਂ ਸੀਟ ਬੈਲਟ ਤੇ ਹੈਲਮੇਟ ਨਾ ਪਹਿਨਣ ਦੇ 25,478 ਚਲਾਨ ਕੱਟੇ ਗਏ ਹਨ। ਇਸ ਹਿਸਾਬ ਨਾਲ ਟ੍ਰੈਫਿਕ ਪੁਲਸ ਰੋਜ਼ਾਨਾ 145 ਚਲਾਨ ਕੱਟ ਰਹੀ ਹੈ। ਰਾਂਗ ਪਾਰਕਿੰਗ ’ਚ ਵੀ ਲੁਧਿਆਣੇ ਵਾਲਿਆਂ ਦਾ ਕੋਈ ਜਵਾਬ ਨਹੀਂ। ਚਾਹੇ ਸੜਕ ’ਤੇ ਲੰਬਾ ਜਾਮ ਬਾਅਦ ’ਚ ਲੱਗ ਜਾਵੇ ਪਰ ਆਪਣੀ ਗੱਡੀ ਖੜ੍ਹੀ ਕਰ ਕੇ ਚਲੇ ਜਾਂਦੇ ਹਨ। ਰੈੱਡ ਲਾਈਟ ਵੀ ਆਰਾਮ ਨਾਲ ਜੰਪ ਕਰਦੇ ਹਨ। ਰਾਂਗ ਪਾਰਕਿੰਗ ਦੇ 27,282 ਅਤੇ ਰੈੱਡ ਲਾਈਟ ਜੰਪ ਦੇ 2135 ਚਲਾਨ ਹਨ।

ਟ੍ਰੈਫਿਕ ਨਿਯਮਾਂ ਦੇ ਸਕੂਲਾਂ ’ਚ ਸਮੇਂ-ਸਮੇਂ ’ਤੇ ਪਾਠ ਪੜ੍ਹਾਏ ਜਾ ਰਹੇ ਹਨ ਪਰ ਫਿਰ ਵੀ ਉਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਚਾਹੇ ਅੰਡਰਏਜ ਚਾਲਕਾਂ ਦੀ ਗੱਲ ਕਰੀਏ ਜਾਂ ਫਿਰ ਵਾਹਨ ਚਲਾਉਂਦੇ ਸਮੇਂ ਮੋਬਾਇਲ ਵਰਤਣ ਦੀ ਜਾਂ ਫਿਰ ਰਾਂਗ ਸਾਈਡ ਜਾਣਾ ਹੋਵੇ ਜਾਂ ਫਿਰ ਓਵਰਸਪੀਡ, ਸਾਰਿਆਂ ’ਚ ਚਲਾਨ ਕਰਦੇ-ਕਰਦੇ ਟ੍ਰੈਫਿਕ ਪੁਲਸ ਥੱਕ ਜਾਂਦੀ ਹੈ ਪਰ ਲੋਕ ਸੁਧਰਨ ਨੂੰ ਤਿਆਰ ਨਹੀਂ। ਪਹਿਲੇ 175 ਦਿਨਾਂ ’ਚ ਟ੍ਰੈਫਿਕ ਪੁਲਸ ਵਲੋਂ 10 ਹਜ਼ਾਰ 122 ਚਲਾਨ ਕੱਟੇ ਗਏ ਹਨ।

ਸੜਕਾਂ ’ਤੇ ਮੌਜੂਦ ਟ੍ਰੈਫਿਕ ਪੁਲਸ ਵਲੋਂ ਹਰ ਰੋਜ਼ 6 ਅਜਿਹੇ ਨਕਲੀ ਵੀ. ਵੀ. ਆਈ. ਪੀ. ਫੜੇ ਜਾਂਦੇ ਹਨ, ਜੋ ਹੁੰਦੇ ਤਾਂ ਆਮ ਲੋਕ ਹਨ ਪਰ ਖੁਦ ਨੂੰ ਵੀ. ਵੀ. ਆਈ. ਪੀ. ਸਮਝ ਕੇ ਆਪਣੇ ਵਾਹਨਾਂ ਦੇ ਸ਼ੀਸ਼ੇ ਕਾਲੇ ਕਰਵਾ ਲੈਂਦੇ ਹਨ। ਅਜਿਹੇ 1023 ਪੁਲਸ ਨੇ ਸਾਲ 2023 ’ਚ ਚਲਾਨ ਕੱਟੇ ਹਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਜਿਹੇ 954 ਚਲਾਨ ਕੱਟੇ ਜਾ ਚੁੱਕੇ ਹਨ।

Facebook Comments

Trending