Connect with us

ਅਪਰਾਧ

ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਲੁਧਿਆਣਾ ‘ਚ DRO ਦੇ 2 ਮੁਲਾਜ਼ਮਾਂ ਸਣੇ 4 ਫੜੇ

Published

on

Vigilance caught 4 including 2 employees of DRO in Ludhiana while taking bribe

ਲੁਧਿਆਣਾ : ਵਿਜੀਲੈਂਸ ਨੇ ਲੁਧਿਆਣਾ ਡੀਆਰਓ ਦਫਤਰ ਵਿਚ ਤਾਇਨਾਤ ਦੋ ਮੁਲਾਜ਼ਮਾਂ ਤੇ 2 ਨਿੱਜੀ ਵਿਅਕਤੀਆਂ ਸਣੇ 4 ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਮੁਆਵਜ਼ਾ ਜਾਰੀ ਕਰਨ ਦੇ ਬਦਲੇ ਇਕ ਐੱਨਆਰਆਈ ਤੋਂ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਟਵਾਰੀ ਰਾਮ ਸਿੰਘ, ਕਲਰਕ ਨਰੇਸ਼ ਕੁਮਾਰ ਤੇ CEIGALL ਇੰਡੀਆ ਲਿਮਟਿਡ ਕੰਪਨੀ ਦੇ ਮੁਲਾਜ਼ਮ ਹਰਕੀਰਤ ਸਿੰਘ ਬੇਦੀ ਤੇ ਤਹਿੰਦਰ ਸਿੰਘ ਵਜੋਂ ਹੋਈ ਹੈ।

ਵਿਜੀਲੈਂਸ ਨੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਘੱਵਦੀ ਵਾਸੀ NRI ਯਾਦਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦੀ 6 ਕਨਾਲ ਖੇਤੀ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਲਈ ਐਕਵਾਇਰ ਕੀਤੀ ਗਈ ਹੈ ਜਿਸ ਦੀ ਮੁਆਵਜ਼ਾ ਰਕਮ 49 ਲੱਖ ਰੁਪਏ ਪੈਂਡਿੰਗ ਹੈ। ਇਸ ਲਈ ਇਕ ਫਾਈਲ ਤਿਆਰ ਕੀਤੀ ਗਈ ਸੀ ਜਿਸ ਨੂੰ 22 ਮਈ 2023 ਨੂੰ ਡੀਆਰਓ ਲੁਧਿਆਣਾ ਦੇ ਦਫਤਰ ਵਿਚ ਉਨ੍ਹਾਂ ਨੇ ਜਮ੍ਹਾ ਕਰਵਾਇਆ।

ਇਕ ਮਹੀਨੇ ਪਹਿਲਾਂ NHAI ਨੇ ਪੈਮਾਇਸ਼ ਸ਼ੁਰੂ ਕੀਤੀ ਤੇ ਜ਼ਮੀਨ ‘ਤੇ ਖੰਭੇ ਲਗਾਏ ਜਦੋਂ ਉਸ ਨੇ ਜ਼ਮੀਨ ਦਾ ਮੁਆਵਜ਼ਾ ਪਹਿਲਾਂ ਜਾਰੀ ਕਰਨ ‘ਤੇ ਇਤਰਾਜ਼ ਪ੍ਰਗਟਾਇਆ ਤਾਂਇਕ ਜੇਸੀਬੀ ਮਾਲਕ ਨੇ ਉਸ ਨੂੰ ਮੋਹਿੰਦਰ ਦਾ ਨੰਬਰ ਦਿੱਤਾ ਜਿਸ ਨੇ ਅੱਗੇ ਹਰਕੀਰਤ ਬੇਦੀ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਮੁਆਵਜ਼ਾ ਮਿਲ ਸਕੇ। ਬਾਅਦ ਵਿਚ ਡੀਆਰਓ ਦਫਤਰ ਵਿਚ ਉਨ੍ਹਾਂ ਨੂੰ ਭਰੋਸਾ ਮਿਲਿਆ ਸੀ ਕਿ 2-3 ਦਿਨਾਂ ਵਿਚ ਮੁਆਵਜ਼ਾ ਜਾਰੀ ਕਰ ਦੇਣਗੇ ਪਰ ਉਸ ਨੂੰ 40 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਸ਼ੁਰੂਆਤੀ ਜਾਂਚ ਦੇ ਬਾਅਦ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਤੇ ਸਾਹਨੇਵਾਲ ਕੋਲ ਇਕ ਢਾਬੇ ‘ਤੇ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਹਰਕੀਰਤ ਸਿੰਘ ਬੇਦੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਮੁਲਜ਼ਮ ਹਰਕੀਰਤ ਬੇਦੀ ਦੇ ਖੁਲਾਸੇ ‘ਤੇ ਵਿਜੀਲੈਂਸ ਨੇ ਉਸ ਨਾਲ ਮਿਲੀਭੁਗਤ ਕਰਕੇ ਫਾਈਲ ਨੂੰ ਮਨਜ਼ੂਰੀ ਦਿਵਾਉਣ ਦੇ ਦੋਸ਼ ਵਿਚ ਪਟਵਾਰੀ ਰਾਮ ਸਿੰਘ ਤੇ ਕਲਰਕ ਨਰੇਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਨੇ ਮੁਲਜ਼ਮ ਨਾਲ ਮੌਜੂਦ ਤਹਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ।

Facebook Comments

Trending