Connect with us

ਪੰਜਾਬੀ

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਆਯੋਜਿਤ

Published

on

Vigilance Awareness Week organized by Employees State Insurance Corporation

ਲੁਧਿਆਣਾ :   ਕਰਮਚਾਰੀ ਰਾਜ ਬੀਮਾ ਨਿਗਮ, ਲੁਧਿਆਣਾ ਦੇ ਉਪ ਖੇਤਰੀ ਦਫਤਰ ਅਤੇ ਅਧੀਨ ਸ਼ਾਖਾ ਦਫਤਰਾਂ ਵਿਖੇ ਵਿਜੀਲੈਂਸ ਜਾਗਰੁਕਤਾ ਸਪਤਾਹ ਆਯੋਜਿਤ ਕੀਤਾ ਗਿਆ। ਇਸ ਸਾਲ ਵਿਜੀਲੈਂਸ ਜਾਗਰੂਕਤਾ ਸਪਤਾਹ ਦਾ ਥੀਮ ‘ਸੁਤੰਤਰ ਭਾਰਤ @ 75: ਸਤਯ ਨਿਸ਼ਠਾ ਨਾਲ ਆਤ ਨਿਰਭਰਤਾ’ ਸੀ।

ਵਿਜੀਲੈਂਸ ਸਪਤਾਹ ਦੀ ਸ਼ੁਰੂਆਤ ਉਪ-ਖੇਤਰੀ ਦਫ਼ਤਰ, ਲੁਧਿਆਣਾ ਵਿਖੇ ਇਮਾਨਦਾਰੀ ਦੇ ਵਾਅਦੇ ਨਾਲ ਸ਼ੁਰੂ ਕੀਤੀ ਗਈ ਅਤੇ  ਉਪ ਖੇਤਰੀ ਦਫ਼ਤਰ, ਲੁਧਿਆਣਾ ਵਿਖੇ ਕੰਡਕਟ ਮੈਨੂਅਲ – ਕੀ ਕਰੋ ਅਤੇ ਕੀ ਨਾ ਕਰੋ ਦੇ ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ  ਜਿਸ ਵਿੱਚ ਕਈ ਕਰਮਚਾਰੀਆਂ ਨੂੰ ਕੰਡਕਟ ਰੂਲਜ਼ ਬਾਰੇ ਚਾਨਣਾ ਪਾਇਆ.

ਇਸ ਮੌਕੇ ਡਿਪਟੀ ਡਾਇਰੈਕਟਰ (ਇੰਚਾਰਜ) ਸ਼੍ਰੀ ਸੁਨੀਲ ਕੁਮਾਰ ਯਾਦਵ ਨੇ ਆਪਣੇ ਸੰਬੋਧਨ ਵਿੱਚ ਸਰਕਾਰੀ ਸੇਵਾਦਾਰ ਨੂੰ ਆਪਣੇ ਨਿੱਜੀ ਜੀਵਨ ਵਿੱਚ ਇਮਾਨਦਾਰੀ ਦਾ ਸੱਦਾ ਦਿੱਤਾ। ਇਸ ਸਪਤਾਹ ਦੌਰਾਨ ਸੁਵਿਧਾ ਸਮਾਗਮ ਦੇ ਨਾਲ-ਨਾਲ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਜੇਤੂ ਪ੍ਰਤੀਯੋਗੀਆਂ ਨੂੰ ਇਨਾਮ ਵੀ ਦਿੱਤੇ ਗਏ।

Facebook Comments

Advertisement

Trending