Connect with us

ਪੰਜਾਬੀ

ਸਾਈਬਰ ਕ੍ਰਾਈਮ ਦੇ ਸ਼ਿਕਾਰ ਆਪਣੀ ਸ਼ਿਕਾਇਤ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ‘ਤੇ ਕਰਵਾਉਣ

Published

on

Victims of cyber crime lodge their complaints on the National Cyber Crime Helpline number 1930

ਲੁਧਿਆਣਾ : ਸਾਈਬਰ ਕ੍ਰਾਈਮ ਵਿਚ ਠੱਗਾਂ ਵੱਲੋਂ ਇੰਟਰਨੈਟ ਅਤੇ ਮੋਬਾਇਲ ਫੋਨ ਦੀ ਮੱਦਦ ਨਾਲ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਕੇ ਉਨ੍ਹਾਂ ਦੇ ਡੈਬਿਟ/ਕ੍ਰੈਡਿਟ ਕਾਰਡ ਦਾ ਪਿੰਨ/ਸੀਵੀਵੀ ਨੰਬਰ ਜਾਂ ਓਟੀਪੀ ਹਾਸਲ ਕਰਕੇ ਪੈਸੇ ਦੀ ਠੱਗੀ ਕੀਤੀ ਜਾਂਦੀ ਹੈ। ਇਨ੍ਹਾਂ ਸਾਈਬਰ ਅਪਰਾਧਾਂ ਦੀ ਗਿਣਤੀ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਜੇਕਰ ਠੱਗੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਧੋਖਾਧੜੀ ਦੇ ਸ਼ਿਕਾਰ ਹੋਏ ਵਿਅਕਤੀ ਦੇ ਪੈਸੇ ਉਸਨੂੰ ਵਾਪਸ ਦਿਵਾਉਣ ਵਿੱਚ ਪੁਲਿਸ ਨੂੰ ਕਾਫ਼ੀ ਮੱਦਦ ਮਿਲਦੀ ਹੈ।

ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਲੁਧਿਆਣਾ ਜਸਲੀਨ ਕੌਰ ਭੁੱਲਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਈਬਰ ਅਪਰਾਧਾਂ ਦੇ ਸਬੰਧੀ ਆਮ ਜਨਤਾ ਨੂੰ ਵੱਧ ਤੋਂ ਵੱਧ ਸੁਚੇਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਾਈਬਰ ਅਪਰਾਧਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋ ਸੋਸ਼ਲ਼ ਮੀਡੀਆ ਅਤੇ ਵੱਖ-ਵੱਖ ਥਾਵਾਂ ‘ਤੇ ਸੈਮੀਨਾਰ ਲਗਾ ਕੇ ਨੈਸ਼ਨਲ ਸਾਈਬਰ ਕਰਾਈਮ ਹੈਲਪਲਾਈਨ ਨੰਬਰ 1930 ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਵਿੱਚ ‘ਗੋਲਡਨ ਆਰਜ’ ਪ੍ਰਤੀ ਵੀ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਜਿਹੜੀ ਕਿ ਬੇਹੱਦ ਮਹੱਤਵਪੂਰਨ ਹੈ। ਸਹਾਇਕ ਕਮਿਸ਼ਨਰ ਦੇ ਮੁਤਾਬਕ ਧੋਖਾਧੜੀ ਹੋੋਣ ਦੇ ਬਾਅਦ 24 ਘੰਟੇ ਦਾ ਸਮਾਂ ਗੋਲਡਨ ਆਰਜ ਵਿੱਚ ਗਿਣਿਆ ਜਾਂਦਾ ਹੈ ਕਿਉਂਕਿ ਜੇਕਰ ਧੋਖਾਧੜੀ ਦਾ ਸ਼ਿਕਾਰ ਵਿਅਕਤੀ ਇਨ੍ਹਾਂ ਘੰਟਿਆਂ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੰਦਾ ਹੈ ਤਾਂ ਅਪਰਾਧੀਆਂ ਦਾ ਪਤਾ ਜਲਦ ਲਗਾਇਆ ਜਾ ਸਕਦਾ ਹੈ।

Facebook Comments

Trending