ਲੁਧਿਆਣਾ : ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ, ਕਾਲਜ ਆਫ਼ ਵੈਟਨਰੀ ਸਾਇੰਸ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ’ਇੰਡੀਅਨ ਮੀਟ ਸਾਇੰਸ ਐਸੋਸੀਏਸ਼ਨ’ ਦੀ 10ਵੀਂ ਕਾਨਫਰੰਸ ਅਤੇ ਅੰਤਰ-ਰਾਸ਼ਟਰੀ ਵਿਚਾਰ ਗੋਸ਼ਠੀ ’ਮੀਟ ਦੀ ਭੋਜਨ ਕਵਾਲਿਟੀ ਅਤੇ ਸੁਰੱਖਿਆ ਸੰਬੰਧੀ ਸਮੱਗਰ ਪਹੁੰਚ’ ਵਿੱਚ ਹਿੱਸਾ ਲਿਆ।
ਸਰਦਾਰ ਵੱਲਭ ਭਾਈ ਪਟੇਲ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਤਕਨਾਲੋਜੀ, ਮੇਰਠ (ਯੂ.ਪੀ.) ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੁਆਰਾ ਆਯੋਜਿਤ ਇਸ ਗੋਸ਼ਠੀ ਵਿਚ ਵਿਗਿਆਨੀਆਂ ਨੇ ਵੱਡੀ ਪੱਧਰ ’ਤੇ ਸ਼ਿਰਕਤ ਕੀਤੀ। ਇਸ ਅੰਤਰ-ਰਾਸ਼ਟਰੀ ਗੋਸ਼ਠੀ ਦੌਰਾਨ ਵਿਭਾਗ ਨੇ ਵੱਖ-ਵੱਖ ਸੈਸ਼ਨਾਂ ਵਿੱਚ ਪੇਸ਼ ਕੀਤੇ ਗਏ ਖੋਜ ਕਾਰਜਾਂ ਲਈ ਸੱਤ ਪੁਰਸਕਾਰ ਹਾਸਲ ਕੀਤੇ।
ਡਾ. ਓਮ ਪ੍ਰਕਾਸ਼ ਮਾਲਵ ਅਤੇ ਡਾ. ਰਾਜੇਸ਼ ਵੀ. ਵਾਘ, ਸਹਾਇਕ ਪ੍ਰੋਫੈਸਰ ਨੂੰ ਸਰਵਉੱਤਮ ਖੋਜ ਪਰਚੇ ਦੇ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਮਹਿਕ ਜੰਡਿਆਲ, ਪੀ.ਐਚ.ਡੀ. ਖੋਜਾਰਥੀ ਨੂੰ ਆਪਣੇ ਖੋਜ ਕਾਰਜ ਲਈ ਸਰਵਉੱਤਮ ਖੋਜ ਪਰਚੇ ਦਾ ਸਨਮਾਨ ਮਿਲਿਆ ।ਡਾ. ਈਸ਼ਾਨੀ ਪਰਮਾਰ, ਐਮ.ਵੀ.ਐਸ.ਸੀ. ਦੀ ਵਿਦਿਆਰਥਣ ਨੇ ਖੋਜ ਕਾਰਜ ਲਈ ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਇਨਾਮ ਜਿੱਤਿਆ। ਡਾ. ਰੁਸ਼ੀਕੇਸ਼ ਕਾਂਟਾਲੇ, ਪੀ.ਐਚ.ਡੀ ਖੋਜਾਰਥੀ ਨੇ ਵੀ ਆਪਣੇ ਖੋਜ ਕਾਰਜ ਲਈ ਪੋਸਟਰ ਪੇਸ਼ਕਾਰੀ ਵਿੱਚ ਤੀਜਾ ਇਨਾਮ ਜਿੱਤਿਆ।