Connect with us

ਪੰਜਾਬ ਨਿਊਜ਼

ਵੈਟਰਨਰੀ ਯੂਨੀਵਰਸਿਟੀ ਦੇ ਮੱਛੀ ਵਿਗਿਆਨੀਆਂ ਨੇ ਹਾਸਲ ਕੀਤੇ ਕਈ ਸਨਮਾਨ

Published

on

Veterinary University Fishery Scientists Receive Many Honors

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਦੇ ਵਿਗਿਆਨੀਆਂ ਤੇ ਪੀ. ਐੱਚ. ਡੀ. ਖੋਜਾਰਥੀਆਂ ਨੇ ਮੱਛੀ ਪਾਲਣ ਤੇ ਜਲ ਜੀਵਾਂ ਸੰਬੰਧੀ ਸਮਕਾਲੀ ਮੁੱਦੇ ਵਿਸ਼ੇ ‘ਤੇ ਜੀ. ਬੀ. ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਪੰਤ ਨਗਰ ਵਿਖੇ ਹੋਏ ਕੌਮੀ ਪੱਧਰ ਦੇ ਸੈਮੀਨਾਰ ਵਿਚ ਹਿੱਸਾ ਲਿਆ।

ਇਸ ਸੈਮੀਨਾਰ ਵਿਚ ਮੱਛੀ ਪਾਲਣ ਸੰਬੰਧੀ ਵੱਖ-ਵੱਖ ਤਰੀਕੇ ਦੀ ਖ਼ੁਰਾਕ ਦਾ ਪ੍ਰਯੋਜਨ, ਖ਼ੁਰਾਕ ਵਿਚ ਬਿਹਤਰ ਤੇ ਪੌਸ਼ਟਿਕ ਪੂਰਕ, ਝੀਂਗਾ ਮੱਛੀ ਪਾਲਣ, ਏਕੀਕਿ੍ਤ ਮੱਛੀ ਪਾਲਣ ਤੇ ਮੱਛੀਆਂ ਵਿਚ ਸੂਖਮ ਜੀਵਾਂ ਦੀ ਰੋਕਥਾਮ ਸੰਬੰਧੀ ਵਿਸ਼ਿਆਂ ‘ਤੇ ਪ੍ਰਤੀਭਾਗੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਨੇ ਇਸ ਸੈਮੀਨਾਰ ਵਿਚ ਸਭ ਤੋਂ ਵਧੇਰੇ ਇਨਾਮ ਹਾਸਿਲ ਕੀਤੇ।

ਡਾ. ਅਜੀਤ ਸਿੰਘ, ਡਾ. ਐੱਸ. ਐੱਨ. ਦੱਤਾ ਤੇ ਪ੍ਰਭਜੀਤ ਸਿੰਘ ਨੂੰ ਉਨ੍ਹਾਂ ਦੀਆਂ ਮੁੱਲਵਾਨ ਸੇਵਾਵਾਂ ਹਿਤ ਇਸ ਸੁਸਾਇਟੀ ਦੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਡਾ. ਅਭੇਦ ਪਾਂਡੇ ਤੇ ਡਾ. ਅਭਿਸ਼ੇਕ ਸ੍ਰੀਵਾਸਤਵ ਨੂੰ ਕ੍ਰਮਵਾਰ ਪੋਸਟਰ ਤੇ ਮੌਖਿਕ ਪੇਸ਼ਕਾਰੀ ਵਿਚ ਸਨਮਾਨ ਪ੍ਰਾਪਤ ਹੋਇਆ। ਪੀ. ਐੱਚ. ਡੀ. ਖੋਜਾਰਥੀ ਰਣਜੀਤ ਸਿੰਘ ਨੇ ਸਰਵਉੱਤਮ ਪੋਸਟਰ ਅਤੇ ਨੌਜਵਾਨ ਵਿਗਿਆਨੀ ਦਾ ਸਨਮਾਨ ਹਾਸਿਲ ਕੀਤਾ। ਦੀਪਾ ਭੱਟ ਪੀ. ਐੱਚ. ਡੀ. ਖੋਜਾਰਥੀ ਨੂੰ ਵੀ ਪੋਸਟਰ ਤੇ ਯੁਵਾ ਵਿਗਿਆਨੀ ਦਾ ਸਨਮਾਨ ਮਿਲਿਆ। ਸੁਮਿਤ ਰਾਏ ਨੂੰ ਪੋਸਟਰ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਹੋਇਆ।

 

Facebook Comments

Trending