ਪੰਜਾਬੀ
ਵੈਟਰਨਰੀ ਸਰਜਰੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਜਿੱਤੇ 5 ਸੋਨੇ ਦੇ ਤਮਗੇ
Published
3 years agoon
ਲੁਧਿਆਣਾ : ਇੰਡੀਅਨ ਸੁਸਾਇਟੀ ਆਫ਼ ਵੈਟਰਨਰੀ ਸਰਜਰੀ ਦੀ 44ਵੀਂ ਸਾਲਾਨਾ ਕਾਨਫਰੰਸ ਹੋਈ, ਜਿਸ ‘ਚ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਸਰਜਰੀ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ 5 ਸੋਨੇ ਦੇ ਤਮਗੇ ਤੇ ਇਕ ਪ੍ਰਸ਼ੰਸਾ ਪੁਰਸਕਾਰ ਜਿੱਤਿਆ। ਕਾਨਫਰੰਸ ਫਾਰਮ ਤੇ ਪਾਲਤੂ ਜਾਨਵਰਾਂ ਦੀ ਉਤਪਾਦਕਤਾ ਤੇ ਸਿਹਤ ਦੀ ਬਿਹਤਰੀ ਲਈ ਸਰਜਰੀ ਤੇ ਐਕਸ-ਰੇ ਆਦਿ ਵਿਧੀਆਂ ਦੀਆਂ ਤਕਨੀਕਾਂ ‘ਚ ਨਵੇਂ ਰੁਝਾਨ ਵਿਸ਼ੇ ‘ਤੇ ਕਰਵਾਈ ਗਈ।
ਇਸ ਦਾ ਆਯੋਜਨ ਜੀ. ਬੀ. ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਤਕਨਾਲੋਜੀ ਪੰਤਨਗਰ ਉਤਰਾਖੰਡ ਵਿਖੇ ਕੀਤਾ ਗਿਆ, ਜਿਸ ‘ਚ ਪੂਰੇ ਮੁਲਕ ਤੋਂ 260 ਤੋਂ ਵਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਵੈਟਰਨਰੀ ਯੂਨੀਵਰਸਿਟੀ ਦੀ ਟੀਮ ਨੇ ਵੱਖ-ਵੱਖ ਸੈਸ਼ਨਾਂ ‘ਚ 30 ਖੋਜ ਪੱਤਰ ਪੇਸ਼ ਕੀਤੇ। ਡਾ. ਨਵਦੀਪ ਸਿੰਘ ਵਿਭਾਗ ਮੁਖੀ ਨੇ ਮੱਝਾਂ ‘ਚ ਹਰਨੀਆਂ ਦੀ ਬਿਮਾਰੀ ਬਾਰੇ ਸਰਜਰੀ ਸੰਬੰਧੀ ਮੁੱਖ ਪੱਤਰ ਪੇਸ਼ ਕੀਤਾ।
ਡਾ. ਜਤਿੰਦਰ ਮਹਿੰਦਰੂ ਨੇ ਛੋਟੇ ਜਾਨਵਰਾਂ ਦੀ ਅਲਟ੍ਰਾਸੋਨੋਗ੍ਰਾਫੀ ਸੰਬੰਧੀ ਮੁੱਖ ਪੱਤਰ ਪੇਸ਼ ਕੀਤਾ। ਛੋਟੇ ਜਾਨਵਰਾਂ ਦੀ ਸਰਜਰੀ ਦੇ ਸੈਸ਼ਨ ‘ਚ ਮਹਿਕ ਮਹੰਤ, ਅਰੁਣ ਆਨੰਦ, ਰੁੁਪਿੰਦਰ ਸਿੰਘ ਅਤੇ ਸਮਰੁਤੀ ਪ੍ਰਧਾਨ ਨੇ ਸੋਨੇ ਦਾ ਤਗਮਾ ਜਿੱਤਿਆ। ਘੋੜਿਆਂ ਦੀ ਸਰਜਰੀ ਦੇ ਸੈਸ਼ਨ ‘ਚ ਜਸਮੀਤ ਸਿੰਘ ਖੋਸਾ, ਅਰੁਣ ਆਨੰਦ, ਵੰਦਨਾ ਸਾਂਗਵਾਨ, ਹਰਸਿਮਰਨ ਕੌਰ ਅਤੇ ਜਤਿੰਦਰ ਮਹਿੰਦਰੂ ਦੇ ਪਰਚੇ ਨੂੰ ਉਤਮ ਪਰਚੇ ਦਾ ਸਨਮਾਨ ਮਿਲਿਆ। ਹੱਡੀਆਂ ਦੀ ਸਰਜਰੀ ਦੇ ਸੈਸ਼ਨ ਵਿਚ ਪ੍ਰੇਮਸਾਈਰਾਮ, ਅਰੁਣਬੀਰ ਸਿੰਘ, ਅਸ਼ਵਨੀ ਕੁਮਾਰ, ਸ਼ਸ਼ੀਕਾਂਤ ਮਹਾਜਨ ਅਤੇ ਜਤਿੰਦਰ ਮਹਿੰਦਰੂ ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ।
ਵੱਡੇ ਜਾਨਵਰਾਂ ਸੰਬੰਧੀ ਪੋਸਟਰ ਸੈਸ਼ਨ ਮੁਕਾਬਲੇ ਵਿਚ ਅਭਿਸ਼ੇਕ ਵਰਮਾ, ਕਿਰਨਦੀਪ ਕੌਰ, ਵੰਦਨਾ ਸਾਂਗਵਾਨ ਅਤੇ ਅਰੁਣ ਆਨੰਦ ਨੇ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਪਿਛਲੀ ਕਾਨਫਰੰਸ ‘ਚ ਘੋਸ਼ਿਤ ਹੋਏ ਸੋਨੇ ਦੇ ਤਗਮੇ ਵੀ ਦਿੱਤੇ ਗਏ ਜਿਨ੍ਹਾਂ ‘ਚ ਅਰੁਣ ਆਨੰਦ, ਸਿਮਰਤ ਸਾਗਰ ਸਿੰਘ, ਦਵਿੰਦਰ ਪਾਠਕ, ਜਸਮੀਤ ਖੋਸਾ, ਰਾਹੁਲ, ਸ਼ਸ਼ੀਕਾਂਤ ਤੇ ਵੰਦਨਾ ਸਾਂਗਵਾਨ ਦੀ ਟੀਮ ਸ਼ਾਮਿਲ ਸੀ।
You may like
-
ਜ਼ੀਰੋ ਬਰਨਿੰਗ ਦੇ ਉਦੇਸ਼ ਦੀ ਪੂਰਤੀ ਲਈ ਪਰਾਲੀ ਦਾ ਉਚਿਤ ਪ੍ਰਬੰਧਣ ਜ਼ਰੂਰੀ : ਸ. ਖੁੱਡੀਆਂ
-
ਖੇਤੀ ਪੰਜਾਬ ਦੀ ਰੂਹ ਹੈ ਅਤੇ ਸਰਕਾਰ ਇਸਨੂੰ ਉੱਤਮ ਬਨਾਉਣ ਲਈ ਯਤਨਸ਼ੀਲ ਹੈ: ਭਗਵੰਤ ਮਾਨ
-
ਜੀ 20 ਯੂਨੀਵਰਸਿਟੀ ਕਨੈਕਟ ਤਹਿਤ PAU ਅਤੇ GADVASU ਵਿਖੇ ਕਰਵਾਏ ਗਏ ਭਾਸ਼ਣ
-
ਵੈਟਰਨਰੀ ’ਵਰਸਿਟੀ ਦੇ ਵਿਦਿਆਰਥੀ ਸਿਖਲਾਈ ਲਈ ਮਲੇਸ਼ੀਆ ਰਵਾਨਾ
-
ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ‘ਤੇ ਨੌਕਰੀ ਕਰ ਰਹੇ ਮੁਲਾਜਮ ਵਿਰੁੱਧ ਧਰਨਾ
-
ਗਡਵਾਸੂ ‘ਚ ਦੋ ਰੋਜ਼ਾ ਪਸ਼ੂ ਪਾਲਣ ਮੇਲਾ ਲਗਾਇਆ