ਚੰਡੀਗੜ੍ਹ : ਅੱਜ ਮੰਗਲਵਾਰ ਤੋਂ ਪੰਜਾਬ ‘ਚ ਵੇਰਕਾ ਅਤੇ ਅਮੂਲ ਦਾ ਦੁੱਧ ਮਹਿੰਗਾ ਹੋ ਗਿਆ ਹੈ । ਵੇਰਕਾ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ ਦੁੱਧ ਦੀ ਕੀਮਤ ਵਿੱਚ ਵਾਧਾ ਕਿਸਾਨਾਂ ਦੀ ਲਾਗਤ ਵਧਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।
ਹੁਣ ਖਪਤਕਾਰਾਂ ਨੂੰ ਵੇਰਕਾ ਡਬਲ ਟੋਨ ਦੁੱਧ 42 ਦੀ ਬਜਾਏ 44 ਰੁਪਏ ਪ੍ਰਤੀ ਲੀਟਰ, ਫੁੱਲ ਕਰੀਮ 58 ਦੀ ਬਜਾਏ 60 ਰੁਪਏ ਪ੍ਰਤੀ ਲੀਟਰ ਅਤੇ ਗ੍ਰੀਨ ਪੈਕੇਟ 52 ਦੀ ਬਜਾਏ 54 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ।
ਵੇਰਕਾ ਆਉਣ ਵਾਲੇ ਦਿਨਾਂ ਵਿੱਚ ਆਪਣੇ ਹੋਰ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਸਕਦਾ ਹੈ। ਮਿਲਕਫੈੱਡ ਦੇ ਐਮਡੀ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਕਿਸਾਨਾਂ ਦੀ ਦੁੱਧ ਉਤਪਾਦਨ ਦੀ ਲਾਗਤ ਲਗਾਤਾਰ ਵਧ ਰਹੀ ਹੈ। ਪਸ਼ੂ ਖੁਰਾਕ ਜਿਵੇਂ ਕਿ ਸੋਇਆਬੀਨ, ਪ੍ਰੋਟੀਨ ਅਤੇ ਹੋਰ ਸਾਰੀਆਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਕਿਸਾਨਾਂ ਦਾ ਖਰਚਾ ਵਧ ਰਿਹਾ ਹੈ।
ਸੰਘਾ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਨਾ ਮਿਲਿਆ ਤਾਂ ਉਹ ਪਸ਼ੂਆਂ ਨੂੰ ਵਧੀਆ ਖੁਰਾਕ ਨਹੀਂ ਦੇਣਗੇ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਬਰੀਡਿੰਗ ਵਿੱਚ ਦਿੱਕਤ ਆਵੇਗੀ। ਡੇਅਰੀ ਫਾਰਮਿੰਗ ਦੇ ਧੰਦੇ ਨੂੰ ਨੁਕਸਾਨ ਹੋਵੇਗਾ। ਪਿਛਲੇ ਡੇਢ ਸਾਲ ‘ਚ ਕੋਵਿਡ ਕਾਰਨ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਹੈ, ਇਸ ਲਈ ਕਿਸਾਨਾਂ ਨੂੰ ਰਾਹਤ ਦੇਣ ਲਈ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ।