Connect with us

ਪੰਜਾਬੀ

ਸਕੂਲੀ ਬੱਚਿਆਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ ਹਨ ਵਾਹਨ

Published

on

Vehicles are being driven by school children flouting the rules

ਲੁਧਿਆਣਾ : ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਵਲੋਂ ਸਕੂਲ ਜਾਣ ਲਈ ਮੋਟਰਸਾਈਕਲ, ਸਕੂਟਰ ਜਾਂ ਐਕਟਿਵਾ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਜੋ ਕਿ ਨਿਯਮਾਂ ਤੋਂ ਬਿਲਕੁਲ ਉਲਟ ਹੈ। ਇਨ੍ਹਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ ਅਤੇ ਇਨ੍ਹਾਂ ਪਾਸ ਡਰਾਈਵਿੰਗ ਲਾਇਸੰਸ ਵੀ ਨਹੀਂ ਹੁੰਦਾ ਹੈ ਅਤੇ ਜ਼ਿਆਦਾਤਰ ਬੱਚਿਆਂ ਵਲੋਂ ਹੈਲਮਟ ਵੀ ਨਹੀਂ ਪਾਇਆ ਜਾਂਦਾ।

ਕਈ ਬੱਚਿਆਂ ਵਲੋਂ ਬੁਲਟ ਮੋਟਰਸਾਈਕਲ ਦੇ ਨਾਲ ਪਟਾਖੇ ਵੀ ਚਲਾਏ ਜਾਂਦੇ ਹਨ ਤੇ ਸੜਕ ਉਤੇ ਸਟੰਟਬਾਜ਼ੀ ਵੀ ਕੀਤੀ ਜਾਂਦੀ ਹੈ, ਜਿਸ ਨਾਲ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਕਈ ਬੱਚਿਆਂ ਵਲੋਂ ਟਿ੍ਪਲ ਰਾਈਡਿੰਗ ਵੀ ਕੀਤੀ ਜਾਂਦੀ ਹੈ ਅਤੇ ਆਪਣੇ ਵਾਹਨਾਂ ਨੂੰ ਤੇਜ ਰਫ਼ਤਾਰ ਨਾਲ ਚਲਾਇਆ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਕਈ ਵਾਰ ਇਹ ਬੱਚੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਸਕੂਲ ਪ੍ਰਬੰਧਕਾਂ ਵਲੋਂ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

ਕਈ ਬੱਚੇ ਤਾਂ ਮੋਬਾਈਲ ‘ਤੇ ਗੱਲਾਂ ਕਰਦੇ ਹੋਏ ਵਾਹਨ ਚਲਾਉਂਦੇ ਹਨ, ਜਿਸ ਨਾਲ ਉਹ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਟ੍ਰੈਫਿਕ ਪੁਲਿਸ ਵਲੋਂ ਵੀ ਇਸ ਸੰਬੰਧੀ ਉਚਿੱਤ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਸੰਬੰਧੀ ਇਕ ਸਕੂਲ ਦੇ ਪਿ੍ੰਸੀਪਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਉਨ੍ਹਾਂ ਵਲੋਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਸ ਸੰਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਬਿਨਾਂ ਲਾਇਸੰਸ ਕਿਸੇ ਵੀ ਬੱਚੇ ਨੂੰ ਸਕੂਲ ਵਿਚ ਸਕੂਟਰ, ਮੋਟਰਸਾਈਕਲ ‘ਤੇ ਨਹੀਂ ਆਉਣ ਦਿੱਤਾ ਜਾਵੇਗਾ।

Facebook Comments

Trending