Connect with us

ਪੰਜਾਬੀ

GGN ਕਾਲਜ ‘ਚ ‘ਸਵੱਛਤਾ ਹੀ ਸੇਵਾ’ ਤਹਿਤ ਕਾਰਵਾਈਆਂ ਵੱਖ- ਵੱਖ ਗਤੀਵਿਧੀਆਂ

Published

on

Various activities under 'Swachhta Hi Seva' in GGN College

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਲ ਲਾਈਨ, ਲੁਧਿਆਣਾ ਵੱਲੋਂ ‘ਸਵੱਛਤਾ ਹੀ ਸੇਵਾ’ ਦੇ ਸਿਰਲੇਖ ਹੇਠ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇੱਕ ‘ਸਾਈਕਲ ਰੈਲੀ’ ਦਾ ਆਯੋਜਨ ਕੀਤਾ ਗਿਆ। ਪ੍ਰੋ: ਹਰਸਿਮਰਨ ਸਿੰਘ ਵੱਲੋਂ ‘ਪਲਾਸਟਿਕ ਬੈਗ ਵਰਤਣ ਦੇ ਮਾੜੇ ਪ੍ਰਭਾਵ’ ਵਿਸ਼ੇ ‘ਤੇ ਇਕ ‘ਐਕਸਟੇਂਸ਼ਨ ਲੈਕਚਰ’ ਦਿੱਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਾਇਆ ਜਾ ਸਕੇ।

ਵਿਦਿਆਰਥੀਆਂ ਨੇ ਕਾਲਜ ਦੀ ਸਫ਼ਾਈ ਰੱਖਣ ਦੇ ਨਾਲ-ਨਾਲ ਕਾਲਜ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦਾ ਪ੍ਰਣ ਲਿਆ। ‘ਵੇਸਟ ਮੈਨੇਜਮੈਂਟ’ ‘ਤੇ ਹੋਰ ਚਾਨਣਾ ਪਾਉਣ ਲਈ ਨੇਕ ਚੰਦ ਮੈਮੋਰੀਅਲ ਕਲੱਬ ਦੇ ਇੰਚਾਰਜ ਡਾ. ਭੁਪਿੰਦਰ ਜੀਤ ਕੌਰ ਨੇ ਭਾਸ਼ਣ ਦਿੱਤਾ ਅਤੇ ਰੋਟਰੈਕਟ ਕਲੱਬ ਦੀ ਇੰਚਾਰਜ ਪ੍ਰੋ: ਮੁਨੀਸ਼ਾ ਨੇ ‘ਬੈਸਟ ਆਊਟ ਆਫ ਵੇਸਟ’ ਦੇ ਸਿਰਲੇਖ ਹੇਠ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ ਵਿਦਿਆਰਥੀਆਂ ਨੇ ਵੇਸਟ ਟਾਇਰਾਂ ਵਿੱਚ ਨਵੇਂ ਪੌਦੇ ਲਗਾਏ।

Facebook Comments

Trending