ਲੁਧਿਆਣਾ : ਸਮਾਜ ਦੇ ਪਛੜੇ ਵਰਗ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣ ਦੇ ਇਰਾਦੇ ਨਾਲ ਵਰਧਮਾਨ ਸਮੂਹ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਜੇਰੇ ਇਲਾਜ ਲੋੜਵੰਦ ਮਰੀਜ਼ ਫੰਡ ਵਿੱਚ 25 ਲੱਖ ਰੁਪਏ ਦਾ ਵਿੱਤੀ ਯੋਗਦਾਨ ਪਾਇਆ ਹੈ। ਵਰਧਮਾਨ ਸਮੂਹ ਲਗਾਤਾਰ ਕਈ ਸਾਲਾਂ ਤੋਂ ਹਸਪਤਾਲ ਨੂੰ ਇਹ ਰਾਸ਼ੀ ਹਰ ਸਾਲ ਦਿੰਦਾ ਆ ਰਿਹਾ ਹੈ।
ਡਾਕਟਰ ਜੀਐੱਸ ਵਾਂਡਰ (ਮੁੱਖ ਕਾਰਡੀਓਲੋਜਿਸਟ), ਡਾ. ਬਿਸ਼ਵ ਮੋਹਨ (ਐਡੀਸ਼ਨਲ ਮੈਡੀਕਲ ਸੁਪਰਡੈਂਟ), ਰਾਕੇਸ਼ ਗੁਪਤਾ (ਜਨਰਲ ਮੈਨੇਜਰ) ਤੇ ਉਮੇਸ਼ ਗੁਪਤਾ (ਵਿੱਤੀ ਅਫਸਰ) ਦੀ ਮੌਜੂਦਗੀ ਵਿੱਚ ਇਹ ਚੈੱਕ ਹਸਪਤਾਲ ਪ੍ਰਬੰਧਨ ਨੂੰ ਡੀਐੱਮਸੀਐੱਚ ਵਿਖੇ ਗ਼ਰੀਬ ਮਰੀਜ਼ਾਂ ਦੇ ਇਲਾਜ ਲਈ ਵਰਧਮਾਨ ਦੁਆਰਾ ਯੋਗਦਾਨ ਦਿੱਤਾ ਗਿਆ। ਵਰਧਮਾਨ ਤੋਂ ਨੀਰਜ ਜੈਨ, ਸੰਯੁਕਤ ਮੈਨੇਜਿੰਗ ਡਾਇਰੈਕਟਰ ਅਤੇ ਡੀਕੇ ਸਿੰਦਵਾਨੀ, ਡਾਇਰੈਕਟਰ ਇਸ ਮੌਕੇ ‘ਤੇ ਮੌਜੂਦ ਰਹੇ।
ਡੀਐੱਮਸੀਐੱਚ ਦੇ ਪ੍ਰਬੰਧਕਾਂ ਨੇ ਵਰਧਮਾਨ ਦੇ ਮਨੁੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਸਮਾਜ ਭਲਾਈ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ। ਨੀਰਜ ਜੈਨ ਨੇ ਵਰਧਮਾਨ ਗਰੁੱਪ ਦੇ ਸਿਖਰ ਪ੍ਰਬੰਧਨ ਦੇ ਦਿ੍ਸ਼ਟੀਕੋਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਡੀਐੱਮਸੀ ਵਰਗੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਯੋਗਦਾਨ ਦੇ ਕੇ ਜਿੱਥੇ ਦੂਰ-ਦੁਰਾਡੇ ਤੋਂ ਲੋਕ ਇਲਾਜ ਲਈ ਆਉਂਦੇ ਹਨ, ਉੱਥੇ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਇਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਸ਼ਿ ਕਰ ਰਹੇ ਹਾਂ।