ਸ਼੍ਰੀ ਆਤਮ ਵੱਲਭ ਜੈਨ ਕਾਲਜ , ਲੁਧਿਆਣਾ ਦੀ ਵੈਲਿਯੂ ਐਡਿਡ ਕੋਰਸ ਕਮੇਟੀ ਵੱਲੋਂ ਡਿਜੀਟਲ ਮਾਰਕਟਿੰਗ ਵਿਸ਼ੇ ‘ਤੇ ਵੈਲਿਯੂ ਐਡਿਡ ਕੋਰਸ ਕਰਵਾਇਆ ਗਿਆ। ਵਿਸ਼ਾ ਮਾਹਿਰ ਸ਼੍ਰੀ ਵੀਰਾਜ ਜੈਨ ਵੱਲੋਂ ਵਿਦਿਆਰਥੀਆਂ ਨੂੰ ਡਿਜੀਟਲ ਮਾਰਕਟਿੰਗ ਦੇ ਗੁਰ ਸਿਖਾਏ ਗਏ । ਵਿਦਿਆਰਥੀਆਂ ਨੂੰ ਡਿਜੀਟਲ ਮਾਰਕਟਿੰਗ ਫਰੇਮਵਰਕ, ਲੈਂਡਿੰਗ ਪੇਜ ਡਿਜ਼ਾਈਨ, ਸਰਚ ਇੰਜਣ ਆਪਟੀਮਾਈਜੇਸ਼ਨ, ਗੂਗਲ ਏਡਸ ਅਤੇ ਮੇਟਾ ਫਰੇਮਵਰਕ ਬਾਰੇ ਵਿਵਹਾਰਿਕ ਜਾਣਕਾਰੀ ਦਿੱਤੀ ਗਈ ।
ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੱਦੇਨਜ਼ਰ ਡਿਜੀਟਲ ਮਾਰਕਟਿੰਗ ਬਾਰੇ ਅਹਿਮ ਨੁਕਤੇ ਸਮਝਾਏ ਗਏ । ਵਿਦਿਆਰਥੀਆਂ ਨੂੰ ਬਦਲਦੇ ਦੌਰ ਵਿੱਚ ਕਾਰੋਬਾਰ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਡੂੰਘਾਈ ਨਾਲ ਜਾਣਕਾਰੀ ਦਿੱਤੀ ਗਈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ ਅਤੇ ਪ੍ਰਿੰ .ਡਾ .ਸੰਦੀਪ ਕੁਮਾਰ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਕਿਰਿਆਤਮਕ ਪਹੁੰਚ ਰੱਖਣ ਦੀ ਸੇਧ ਦੇਣ ਦੇ ਲਈ ਇਸ ਪ੍ਰਕਾਰ ਦੇ ਵੈਲਿਯੂ ਐਡਿਡ ਕੋਰਸ ਲਾਭਕਾਰੀ ਹਨ ।