Connect with us

ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਡਿਜੀਟਲ ਮਾਰਕੀਟਿੰਗ ‘ਤੇ ਵੈਲਿਯੂ ਐਡਿਡ ਕੋਰਸ

Published

on

Value Added Course on Digital Marketing at Sri Atam Vallabh Jain College

ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੀ ਵੈਲਿਯੂ ਐਡਿਡ ਕੋਰਸ ਕਮੇਟੀ ਵੱਲੋਂ ਡਿਜੀਟਲ ਮਾਰਕਟਿੰਗ ਵਿਸ਼ੇ ਤੇ 30 ਘੰਟਿਆਂ ਦਾ ਵੈਲਿਯੂ ਐਡਿਡ ਕੋਰਸ ਕਰਵਾਇਆ ਗਿਆ। ਵਿਸ਼ਾ ਮਾਹਰ ਸ਼੍ਰੀ ਵੀਰਾਜ ਜੈਨ ਵੱਲੋਂ 48 ਵਿਦਿਆਰਥੀਆਂ ਨੂੰ ਡਿਜੀਟਲ ਮਾਰਕਟਿੰਗ ਦੇ ਗੁਰ ਸਿਖਾਏ ਗਏ । ਵਿਦਿਆਰਥੀਆਂ ਨੂੰ ਡਿਜੀਟਲ ਮਾਰਕਟਿੰਗ ਫਰੇਮਵਰਕ, ਲੈਂਡਿੰਗ ਪੇਜ ਡਿਜ਼ਾਈਨ, ਸਰਚ ਇੰਜਣ ਆਪਟੀਮਾਈਜੇਸ਼ਨ, ਗੂਗਲ ਸਰਚ ਕੰਸੋਲ, ਗੂਗਲ ਏਡਸ ਅਤੇ ਮੇਟਾ ਫਰੇਮਵਰਕ ਬਾਰੇ ਵਿਵਹਾਰਿਕ ਜਾਣਕਾਰੀ ਦਿੱਤੀ ਗਈ ।

ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੱਦੇਨਜ਼ਰ ਡਿਜੀਟਲ ਮਾਰਕਟਿੰਗ ਬਾਰੇ ਅਹਿਮ ਨੁਕਤੇ ਸਮਝਾਏ ਗਏ । ਵਿਦਿਆਰਥੀਆਂ ਨੂੰ ਬਦਲਦੇ ਦੌਰ ਵਿੱਚ ਕਾਰੋਬਾਰ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਡੂੰਘਾਈ ਨਾਲ ਜਾਣਕਾਰੀ ਦਿੱਤੀ ਗਈ।

Facebook Comments

Trending