Connect with us

ਪੰਜਾਬੀ

ਪੰਜਾਬ ‘ਚ ਸ਼ਹਿਰੀ ਸਿੱਖ 15 ਫੀਸਦ, ਕਾਂਗਰਸ 2022 ਚੋਣਾਂ ‘ਚ ਦੇਵੇ ਨੁਮਾਇੰਦਗੀ – ਚੇਅਰਮੈਨ ਅਮਰਜੀਤ ਸਿੰਘ ਟਿੱਕਾ

Published

on

Urban Sikhs 15 per cent in Punjab, Congress should give representation in 2022 elections: Chairman Amarjit Singh Tikka

ਲੁਧਿਆਣਾ : ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵੱਲੋਂ ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਸ਼ਹਿਰੀ ਸਿੱਖਾਂ ਨੂੰ ਬਣਦੀ ਯੋਗ ਪ੍ਰਤੀਨਿਧਤਾ ਦਿੱਤੀ ਜਾਵੇੇ।

ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਸ਼ਹਿਰੀ ਸਿੱਖਾਂ ਦਾ ਪੰਜਾਬ ਵਿੱਚ ਬਹੁਤ ਵੱਡਾ ਵੋਟ ਬੈਂਕ ਹੈ ਅਤੇ ਸ਼ਹਿਰੀ ਸਿੱਖ ਹਮੇਸ਼ਾਂ ਸੈਕੂਲਰ ਸੋਚ ਵਾਲੀ ਪਾਰਟੀ ਨੂੰ ਆਪਣਾ ਵੋਟ ਦਿੰਦੇ ਹਨ ਅਤੇ ਸੈਕੂਲਰ ਸੋਚ ਨਾਲ ਖੜਦੇ ਹਨ। ਸ: ਟਿੱਕਾ ਨੇ ਪਾਰਟੀ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ 2022 ਵਿੱਚ ਸ਼ਹਿਰੀ ਸਿੱਖਾਂ ਨੂੰ ਟਿਕਟਾਂ ਵਿੱਚ ਬਣਦਾ ਹੱਕ ਦਿੱਤਾ ਜਾਵੇ ਤਾਂ ਜੋ 2022 ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣ ਸਕੇ।

Facebook Comments

Trending