Connect with us

ਪੰਜਾਬੀ

ਸਵੱਛਤਾ ਪਖਵਾੜਾ ਦੇ ਅੰਤਰਗਤ ਇੱਕ ਵਿਸ਼ਾਲ ਸਫਾਈ ਅਭਿਆਨ ਕੀਤਾ ਸ਼ੁਰੂ

Published

on

Under the Swachhata Pakhwara, a massive cleaning campaign was started

ਡਾ: ਦਵਾਰਕਾ ਨਾਥ ਕੋਟਨਿਸ ਸਿਹਤ ਅਤੇ ਸਿੱਖਿਆ ਕੇਂਦਰ, ਸਲੇਮ ਟਾਬਰੀ, ਲੁਧਿਆਣਾ ਦੁਆਰਾ ਚਲਾਏ ਜਾ ਰਹੇ ਸੀ.ਪੀ.ਐਲ.ਆਈ. ਅਤੇ ਓ.ਡੀ.ਆਈ.ਸੀ. ਪ੍ਰੋਜੈਕਟ ਦੇ ਤਹਿਤ ਸਵੱਛਤਾ ਪਖਵਾੜਾ 2023 ਦੇ ਅੰਤਰਗਤ ਇੱਕ ਵਿਸ਼ਾਲ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ।

ਇਸ ਮੁਹਿੰਮ ਤਹਿਤ ਅੱਜ ਸ਼ਿਮਲਾਪੁਰੀ ਰੋਡ ‘ਤੇ ਸਥਿਤ ਸਮਾਜ ਭਲਾਈ ਕੰਪਲੈਕਸ ਅਤੇ ਸ਼ਿਮਲਾਪੁਰੀ ਦੀਆਂ ਗਲੀਆਂ ‘ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਪ੍ਰੋਗਰਾਮ ਦਾ ਆਯੋਜਨ ਸ. ਵਰਿੰਦਰ ਸਿੰਘ ਟਿਵਾਣਾ (ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਲੁਧਿਆਣਾ) ਦੀ ਅਗਵਾਈ ਹੇਠ ਕੀਤਾ ਗਿਆ।

ਇਸ ਸਫਾਈ ਅਭਿਆਨ ਵਿੱਚ ਸੰਸਥਾ ਦੇ ਸੰਚਾਲਕ ਡਾ: ਇੰਦਰਜੀਤ ਸਿੰਘ ਨੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਸਾਰੇ ਮੌਜੂਦ ਸਟਾਫ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਡਾ: ਰਘੁਵੀਰ ਸਿੰਘ, ਦਰਬਾਰਾ ਸਿੰਘ, ਗਗਨਦੀਪ ਕੁਮਾਰ (ਏਰੀਆ ਕੋਆਰਡੀਨੇਟਰ), ਸ਼ਰਨਜੀਤ ਕੌਰ, ਮਨੀਸ਼ਾ, ਮਹੇਸ਼, ਅਮਨ, ਵੈਸ਼ਾਲੀ, ਵੰਦਨਾ, ਰਿਤਿਕਾ, ਨਿਤਾਂਸ਼ ਅਤੇ ਰਾਜਨ ਆਦਿ ਨੇ ਵਿਸ਼ੇਸ਼ ਤੌਰ ‘ਤੇ ਯੋਗਦਾਨ ਪਾਇਆ |

Facebook Comments

Trending