ਲੁਧਿਆਣਾ : ਸ਼੍ਰੀ ਸੁਨੀਲ ਭਰਾਲਾ ਲੇਬਰ ਮੰਤਰੀ ਉੱਤਰ ਪ੍ਰਦੇਸ਼ ਨੇ ਫੀਕੋ (ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ) ਸਕੱਤਰੇਤ, ਜੈਮਲ ਰੋਡ, ਜਨਤਾ ਨਗਰ, ਲੁਧਿਆਣਾ ਵਿਖੇ ਦੌਰਾ ਕੀਤਾ ਅਤੇ ਫੀਕੋ ਦੇ ਮੈਂਬਰਾਂ ਨਾਲ ਸ਼੍ਰੀ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਸ਼੍ਰੀ ਮਨਜਿੰਦਰ ਸਿੰਘ ਸਚਦੇਵਾ ਸੀਨੀਅਰ ਮੀਤ ਪ੍ਰਧਾਨ ਫਿਕੋ, ਸ਼੍ਰੀ ਰਾਜੀਵ ਜੈਨ ਜਨਰਲ ਸਕੱਤਰ ਫਿਕੋ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਲਈ ਵਿਸਤ੍ਰਿਤ ਚਰਚਾ ਕੀਤੀ।
ਸ਼੍ਰੀ ਸੁਨੀਲ ਭਰਾਲਾ ਲੇਬਰ ਮੰਤਰੀ ਉੱਤਰ ਪ੍ਰਦੇਸ਼ ਸਰਕਾਰ ਨੇ ਉਦਯੋਗ ਨੂੰ 24 ਘੰਟੇ 365 ਦਿਨ ਨਿਰਵਿਘਨ ਬਿਜਲੀ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਬਣਾਈ ਰੱਖਣ ਦੇ ਨਾਲ ਉਦਯੋਗ ਲਈ ਪੂਰੀ ਤਰ੍ਹਾਂ ਸ਼ਾਂਤੀਪੂਰਨ ਮਾਹੌਲ ਨੂੰ ਯਕੀਨੀ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਉੱਤਰ ਪ੍ਰਦੇਸ਼ ਪੂਰਬੀ ਕਾਰੀਡੋਰ ਦਾ ਹਿੱਸਾ ਹੈ ਜੋ ਕਿ ਸਾਮਾਨ ਦੀ ਸਸਤੀ ਅਤੇ ਆਸਾਨ ਆਵਾਜਾਈ ਨੂੰ ਯਕੀਨੀ ਬਣਾਏਗਾ।
ਓਹਨਾ ਕਿਹਾ ਕਿ ਯੂਪੀ ਵਿੱਚ ਜ਼ਮੀਨ ਦੀ ਕੀਮਤ ਬਹੁਤ ਘੱਟ ਹੈ, ਲੇਬਰ ਸਸਤੀ ਹੈ, ਉਸਨੇ ਇਨਵੈਸਟ ਯੂਪੀ ਦੇ ਤਹਿਤ ਪ੍ਰਦਾਨ ਕੀਤੇ ਜਾਣ ਵਾਲੇ ਜੀਐਸਟੀ ਦੇ ਰਾਜ ਹਿੱਸੇ ‘ਤੇ ਵੱਖ-ਵੱਖ ਵਿੱਤੀ ਲਾਭਾਂ ਬਾਰੇ ਵੀ ਦੱਸਿਆ। ਇਸ ਮੌਕੇ ਰਘਬੀਰ ਸਿੰਘ ਸੋਹਲ ਪਲਾਈਵੁੱਡ ਡਿਵੀਜ਼ਨ, ਸ਼੍ਰੀ ਹਰਪਾਲ ਸਿੰਘ ਭੰਬਰ ਸਾਈਕਲ ਡਵੀਜ਼ਨ, ਸ਼੍ਰੀ ਗੁਰਮੁਖ ਸਿੰਘ ਰੁਪਾਲ ਸਿਲਾਈ ਮਸ਼ੀਨ ਡਿਵੀਜ਼ਨ, ਸ਼੍ਰੀ ਸਤਨਾਮ ਸਿੰਘ ਮੱਕੜ ਪ੍ਰਚਾਰ ਸਕੱਤਰ, ਸ਼੍ਰੀ ਬਲਬੀਰ ਸਿੰਘ ਮਾਣਕੂ ਵਿੱਤ ਸਕੱਤਰ, ਗੁਵਿੰਦਰ ਸਿੰਘ ਸਚਦੇਵਾ ਟਰੇਡ ਡਿਵੀਜ਼ਨ ਆਦਿ ਵੀ ਹਾਜ਼ਰ ਸਨ।