ਲੁਧਿਆਣਾ : ਥਾਣਾ ਸਲੇਮ ਟਾਬਰੀ ਪੁਲਸ ਨੇ ਦੋ ਅਜਿਹੇ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਚੋਰੀ ਦੇ ਸਕੂਟਰ ‘ਤੇ ਜਾਅਲੀ ਨੰਬਰ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਦੋਸ਼ੀਆਂ ਦੇ ਕਬਜ਼ੇ ਵਿਚੋਂ ਇਕ ਚੋਰੀ ਦਾ ਸਕੂਟਰ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ। ਜਿੱਥੋਂ ਇਕ ਦਿਨ ਦਾ ਰਿਮਾਂਡ ਹਾਸਲ ਕਰ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਏਐੱਸਆਈ ਜਨਕ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਵਰਿੰਦਰ ਨਗਰ ਵਾਸੀ ਪਵਨ ਕੁਮਾਰ ਤੇ ਅਮਨ ਨਗਰ ਵਾਸੀ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੂੰ ਬੁੱਧਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮਾਂ ਕੋਲ ਚੋਰੀ ਦੀ ਇਕ ਸਕੂਟਰ ਹੈ, ਜਿਸ ‘ਤੇ ਉਨ੍ਹਾਂ ਨੇ ਇਕ ਜਾਅਲੀ ਨੰਬਰ ਪੀਬੀ10ਸੀਟੀ 8595 ਲਗਾਇਆ ਹੋਇਆ ਹੈ। ਦੋਵੇਂ ਮੁਲਜ਼ਮ ਇੱਕੋ ਸਕੂਟਰ ‘ਤੇ ਸਨੈਚਿੰਗ ਕਰਦੇ ਹਨ।
ਵੀਰਵਰ ਵੀ ਲਾਡੋਵਾਲ ਤੋਂ ਖੋਹੇ ਗਏ ਦੋ ਮੋਬਾਇਲ ਵੇਚਣ ਲਈ ਸ਼ਹਿਰ ਜਾ ਰਿਹਾ ਹੈ। ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਜੀ ਟੀ ਰੋਡ ‘ਤੇ ਕਾਸਾਬਾਦ ਕੱਟ ਕੋਲ ਨਾਕਾਬੰਦੀ ਦੌਰਾਨ ਦੋਵਾਂ ਨੂੰ ਕਾਬੂ ਕਰ ਲਿਆ। ਜਨਕ ਰਾਜ ਨੇ ਦੱਸਿਆ ਕਿ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਪੁੱਛਗਿੱਛ ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।