ਲੁਧਿਆਣਾ : ਕ੍ਰਾਈਮ ਬ੍ਰਾਂਚ 3 ਦੀ ਪੁਲਸ ਟੀਮ ਨੇ ਗਸ਼ਤ ਦੌਰਾਨ ਮੈਟਰੋ ਨੇੜੇ ਇਕ ਕਾਰ ‘ਚ ਸਵਾਰ ਦੋ ਨਸ਼ਾ ਤਸਕਰਾਂ ਨੂੰ 310 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਵਿਸ਼ਾਲ ਪੁੱਤਰ ਰਾਜ ਕੁਮਾਰ ਵਾਸੀ ਹੈਦਰ ਇਨਕਲੇਵ ਅਤੇ ਅਭੋਲਾ ਸ਼ੁਕਲਾ ਪੁੱਤਰ ਨਰੇਸ਼ ਸ਼ੁਕਲਾ ਵਾਸੀ ਰਸ਼ਪਾਲ ਕਾਲੋਨੀ ਕਾਕੋਵਾਲ ਵਜੋਂ ਕੀਤੀ ਹੈ।ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।