Connect with us

ਪੰਜਾਬੀ

ਸਿਵਲ ਹਸਪਤਾਲ ‘ਚ ਦੋ ਦਿਨਾਂ ਡੈਂਟਲ ਟਰੋਮਾ ਟਰੇਨਿੰਗ ਸ਼ੁਰੂ

Published

on

Two-day dental trauma training started in civil hospital

ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦੋ ਦਿਨਾਂ ਡੈਂਟਲ ਟਰੋਮਾ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਡੈਂਟਲ ਮੈਡੀਕਲ ਅਫਸਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਟਰੇਨਿੰਗ ਡੈਂਟਲ ਮੈਡੀਕਲ ਅਫਸਰਾਂ ਦੀ ਜਾਣਕਾਰੀ ਵਿਚ ਹੋਰ ਵਾਧਾ ਕਰੇਗੀ, ਜੋ ਆਉਣ ਵਾਲੇ ਸਮੇ ਵਿਚ ਹਸਪਤਾਲਾਂ ਵਿਚ ਡੈਟਲ ਟਰੋਮਾ ਦੇ ਆਉਣ ਵਾਲੇ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋਵੇਗੀ।

ਡਾਕਟਰ ਨਿਤਿਨ ਵਰਮਾ, ਪ੍ਰੋਫੈਸਰ ਅਤੇ ਹੈੱਡ (ਉਰਲ ਸਰਜਰੀ ਵਿਭਾਗ ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ) ਬਤੌਰ ਟਰੇਨਰ ਸ਼ਾਮਲ ਹੋਏ ਹਨ ਜੋਕਿ ਸਿਵਲ ਹਸਪਤਾਲ ਵਿਖੇ 2 ਦਿਨਾਂ ਡੈਂਟਲ ਮੈਡੀਕਲ ਅਫਸਰਾਂ ਨੂੰ ਡੈਂਟਲ ਟਰੋਮਾ ਦੀ ਟਰੇਨਿੰਗ ਦੇਣਗੇ। ਡਾ ਵਰਮਾ ਨੇ ਦੱਸਿਆ ਕਿ ਡੈਟਲ ਟਰੋਮਾ ਦੇ ਇਲਾਜ ਲਈ ਡੈਂਟਲ ਮੈਡੀਕਲ ਅਫਸਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਜ਼ਿਲੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਡੈਟਲ ਟਰੋਮਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਹਾਮਣਾ ਨਾ ਕਰਨਾ ਪਵੇ।

Facebook Comments

Trending