Connect with us

ਅਪਰਾਧ

ਫੈਕਟਰੀਆਂ ਵਿੱਚੋਂ ਮਸ਼ੀਨਾਂ ਚੋਰੀ ਕਰਨ ਦੇ ਦੋ ਮੁਲਜ਼ਮ ਗਿ੍ਫ਼ਤਾਰ

Published

on

Two accused of stealing machines from factories arrested

ਲੁਧਿਆਣਾ : ਮਹਾਨਗਰ ਦੇ ਵੱਖ ਵੱਖ ਇਲਾਕਿਆਂ ਵਿਚ ਫੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ 2 ਕਥਿਤ ਮੁਲਜ਼ਮਾਂ ਨੂੰ ਥਾਣਾ ਸਲੇਮ ਟਾਬਰੀ ਪੁਲਿਸ ਨੇ ਗਿ੍ਫਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਵਾਸੀ ਭਾਰਤੀ ਕਾਲੋਨੀ ਅਤੇ ਇਸਲਾਮਗੰਜ ਦੇ ਰਹਿਣ ਵਾਲੇ ਸੂਰਜ ਕੁਮਾਰ ਦੇ ਰੂਪ ‘ਚ ਹੋਈ ਹੈ।

ਇਸ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਹੌਲਦਾਰ ਹਰਦੇਵ ਸਿੰਘ ਮੁਤਾਬਕ ਗੁਪਤ ਰੂਪ ‘ਚ ਜਾਣਕਾਰੀ ਮਿਲੀ ਸੀ ਕਿ ਦੋਨੋਂ ਮੁਲਜ਼ਮ ਫੈਕਟਰੀਆਂ ‘ਚੋਂ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋਨੋਂ ਮੁਲਜ਼ਮ ਫੈਕਟਰੀਆਂ ‘ਚੋਂ ਚੋਰੀ ਕੀਤੀਆਂ ਮਸ਼ੀਨਾਂ ਵੇਚਣ ਲਈ ਜਾ ਰਹੇ ਹਨ। ਉਕਤ ਜਾਣਕਾਰੀ ਦੇ ਆਧਾਰ ‘ਤੇ ਰੇਲਵੇ ਲਾਈਨਾਂ ਜੱਸੀਆਂ ਰੋਡ ਦੇ ਨਜ਼ਦੀਕ ਨਾਕਾਬੰਦੀ ਕਰ ਕੇ ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨਾਂ੍ਹ ਦੇ ਕਬਜ਼ੇ ਵਿੱਚੋਂ 5 ਚੋਰੀਸ਼ੁਦਾ ਸਿਲਾਈ ਮਸ਼ੀਨਾਂ ਬਰਾਮਦ ਕੀਤੀਆਂ ਹਨ।

Facebook Comments

Trending