Connect with us

ਅਪਰਾਧ

3 ਕਿਲੋ ਅ.ਫੀ.ਮ ਸਮੇਤ ਦੋ ਮੁਲਜ਼ਮ ਗ੍ਰਿਫ਼/ਤਾਰ, ਰਾਜਸਥਾਨ ਤੋਂ ਲੁਧਿਆਣਾ ਆਏ ਸੀ ਸਪਲਾਈ ਦੇਣ

Published

on

Two accused arrested along with 3 kg of opium, came to Ludhiana from Rajasthan to supply opium

ਲੁਧਿਆਣਾ : ਢਾਬਾ ਸੰਚਾਲਕ ਤੋਂ ਅਫੀਮ ਦੇ ਤਸਕਰ ਬਣੇ ਰਾਜਸਥਾਨ ਦੇ ਦੋ ਵਿਅਕਤੀਆਂ ਨੂੰ ਥਾਣਾ ਸਦਰ ਦੀ ਪੁਲਿਸ ਨੇ 3 ਕਿਲੋ ਅਫੀਮ ਸਮੇਤ ਹਿਰਾਸਤ ਵਿੱਚ ਲਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਬਾਵੜੀ ਜੋਧਪੁਰ ਰਾਜਸਥਾਨ ਦੇ ਰਹਿਣ ਵਾਲੇ ਵਿਸਨਾ ਰਾਮ ਅਤੇ ਪਿੰਡ ਅੰਨੂਆਣਾ ਜੋਧਪੁਰ ਰਾਜਸਥਾਨ ਦੇ ਵਾਸੀ ਮਹਿੰਦਰ ਕੁਮਾਰ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਰਾਜਸਥਾਨ ਵਿਚ ਢਾਬਾ ਚਲਾਉਂਦੇ ਹਨ।

ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਫਿਰੋਜ਼ਪੁਰ ਰੋਡ ਤੋਂ ਪਿੰਡ ਝਾਂਡੇ ਵੱਲ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੇ ਦੇਖਿਆ ਕਿ ਰੇਲਵੇ ਫ਼ਾਟਕ ਦੇ ਕੋਲ ਦੋ ਵਿਅਕਤੀ ਬੋਰੀ ਸਮੇਤ ਸੜਕ ਤੇ ਬੈਠੇ ਹੋਏ ਸਨ। ਸ਼ੱਕ ਦੇ ਅਧਾਰ ‘ਤੇ ਪੁਲਿਸ ਨੇ ਜਦ ਤਲਾਸ਼ੀ ਲਈ ਤਾਂ ਮੁਲਾਜ਼ਮਾਂ ਦੇ ਕਬਜ਼ੇ ਚੋਂ 3 ਕਿਲੋ ਅਫੀਮ ਬਰਾਮਦ ਕੀਤੀ ਗਈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਲੁਧਿਆਣਾ ਵਿੱਚ ਪਹਿਲੀ ਵਾਰ ਅਫੀਮ ਦੀ ਸਪਲਾਈ ਦੇਣ ਆਏ ਹਨ।

Facebook Comments

Trending