ਅਚਾਰ ਭੋਜਨ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਲੋਕ ਇਸਨੂੰ ਭੋਜਨ ਦੇ ਨਾਲ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਕਦੇ ਹਲਦੀ ਦੇ ਅਚਾਰ ਦਾ ਸੇਵਨ ਕੀਤਾ ਹੈ? ਹਲਦੀ ਦਾ ਅਚਾਰ ਟੈਸਟ ਦੇ ਨਾਲ-ਨਾਲ ਸਿਹਤ ਨੂੰ ਵੀ ਫ਼ਾਇਦਾ ਪਹੁੰਚਾਉਂਦਾ ਹੈ। ਇਸਦੇ ਸੇਵਨ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਨਾਲ ਹੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਤੁਸੀਂ ਘਰ ਵਿਚ ਬਹੁਤ ਆਸਾਨੀ ਨਾਲ ਹਲਦੀ ਦਾ ਅਚਾਰ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਇਮਿਊਨਿਟੀ ਬੂਸਟਰ ਅਚਾਰ ਨੂੰ ਬਣਾਉਣ ਦੀ ਰੈਸਿਪੀ ਅਤੇ ਇਸ ਤੋਂ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ…
ਸਮੱਗਰੀ:
ਕੱਚੀ ਪੀਲੀ ਹਲਦੀ
Orange ਹਲਦੀ
ਨਿੰਬੂ
ਕਾਲੀ ਮਿਰਚ
ਨਮਕ
ਅਦਰਕ
ਸਰੋਂ ਦਾ ਤੇਲ
ਲਾਲ ਮਿਰਚ
ਹਿੰਗ
ਸੌਂਫ
ਬਣਾਉਣ ਦਾ ਤਰੀਕਾ:
ਹਲਦੀ, ਨਿੰਬੂ ਅਤੇ ਅਦਰਕ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਫਿਰ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟੋ।
ਹੁਣ ਇਕ ਕੜਾਹੀ ‘ਚ ਤੇਲ ਗਰਮ ਕਰਕੇ ਉਸ ‘ਚ ਹਿੰਗ, ਨਮਕ, ਮਿਰਚ, ਸੌਂਫ ਅਤੇ ਕੱਟੀ ਹੋਈ ਹਲਦੀ ਪਾਓ।
ਹੁਣ ਸਭ ਨੂੰ ਇਕ ਜਾਰ ‘ਚ ਪਾਓ ਅਤੇ ਨਾਲ ਹੀ ਇਸ ਵਿਚ ਨਿੰਬੂ ਦਾ ਰਸ ਮਿਲਾਓ।
ਅਚਾਰ ਦੇ ਜਾਰ ਰੋਜ਼ਾਨਾ ਕੁਝ ਦਿਨ ਧੁੱਪ ਵਿਚ ਰੱਖੋ।
ਤੁਹਾਡਾ ਟੇਸਟੀ ਅਤੇ ਹੈਲਥੀ ਹਲਦੀ ਦਾ ਅਚਾਰ ਬਣਕੇ ਤਿਆਰ ਹੈ।
ਹਲਦੀ ਦੇ ਅਚਾਰ ਦੇ ਫ਼ਾਇਦੇ :
ਹਲਦੀ ਦਾ ਅਚਾਰ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ‘ਚ ਕੈਂਸਰ ਰੋਕੂ ਤੱਤ ਹੁੰਦੇ ਹਨ ਜੋ ਕਈ ਕਿਸਮਾਂ ਦੇ ਕੈਂਸਰ ਨੂੰ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਹਲਦੀ ਕੈਂਸਰ ਨੂੰ ਫੈਲਣ ਤੋਂ ਵੀ ਰੋਕਦੀ ਹੈ। ਹਲਦੀ ਦੇ ਅਚਾਰ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਹਲਦੀ ‘ਚ ਮੌਜੂਦ ਤੱਤ ਕੋਲੇਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਖੂਨ ਨੂੰ ਜੰਮਣ ਤੋਂ ਰੋਕਦੀ ਹੈ ਜਿਸ ਨਾਲ ਦਿਲ ਦੀਆਂ ਨਾਲੀਆਂ ‘ਚ ਬਲੱਡ ਸਰਕੂਲੇਸ਼ਨ ਬਿਨਾਂ ਕਿਸੇ ਰੁਕਾਵਟ ਦੇ ਹੁੰਦਾ ਹੈ।
ਹਲਦੀ ਦੇ ਅਚਾਰ ਵਿਚ ਕੱਚੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਜੋੜਾਂ ਦੇ ਦਰਦ ਅਤੇ ਪਾਚਨ ਲਈ ਕਾਫ਼ੀ ਲਾਭਕਾਰੀ ਹੈ। ਹਲਦੀ ਵਿਚ ਕੈਲਸ਼ੀਅਮ ਅਤੇ ਮਿਨਰਲਜ਼ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਭਾਰ ਘਟਾਉਣ ਵਿਚ ਮਦਦਗਾਰ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਜਮਾ ਚਰਬੀ ਘੱਟਦੀ ਹੈ।