Connect with us

ਪੰਜਾਬੀ

ਟ੍ਰਾਈਡੈਂਟ ਨੇ ਪੀਏਯੂ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੁਰੱਖਿਆ ਲਈ ਲਗਾਏ ਪੌਦੇ

Published

on

Trident planted plants to protect the environment with the support of PAU

ਲੁਧਿਆਣਾ : ਵਰਲਡ ਅਰਥ ਡੇ ਦੇ ਮੌਕੇ ‘ਤੇ ਟ੍ਰਾਈਡੈਂਟ ਗਰੁੱਪ ਨੇ ਲੁਧਿਆਣਾ ਦੇ ਕਈ ਸਕੂਲਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ। “ਵਾਤਾਵਰਣ ਲਈ ਚੰਗੇ” ਅਤੇ “ਸਮਾਜ ਲਈ ਚੰਗੇ” ਦੇ ਆਪਣੇ ਵਿਸ਼ੇ ‘ਤੇ ਕਾਇਮ ਰਹਿੰਦੇ ਹੋਏ, ਟ੍ਰਾਈਡੈਂਟ ਗੁੱਡ ਪੇਪਰ ਨੇ ਪੀਏਯੂ ਦੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ। ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਦੋ ਪੜਾਵਾਂ ਵਿੱਚ 150 ਤੋਂ ਵੱਧ ਰੁੱਖ ਲਗਾਏ ਗਏ।

ਇਸ ਮੌਕੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਪੂਰੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਰਲਡ ਅਰਥ ਡੇ ਦੇ ਵਿਸ਼ੇ ‘ਤੇ ਰੋਚਕ ਅਤੇ ਵਿਚਾਰਸ਼ੀਲ ਪੋਸਟਰ ਬਣਾਏ। ਟ੍ਰਾਈਡੈਂਟ ਪੇਪਰ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਵੀਤ ਜਿੰਦਲ ਨੇ ਇਸ ਮੌਕੇ ਕਿਹਾ ਕਿ “ਅਸੀਂ ਗੁਡ ਪੇਪਰ ਉਤਪਾਦਨ ਦੇ ਵਿਚਾਰ ਨਾਲ ਸ਼ੁਰੂਆਤ ਤੋਂ ਹੀ ਵਾਤਾਵਰਣ ਦੀ ਸੁਰੱਖਿਆ ਅਤੇ ਸਥਿਰਤਾ ਲਈ ਕੰਮ ਕਰ ਰਹੇ ਹਾਂ।

ਪੀਏਯੂ ਦੇ ਜੰਗਲਾਤ ਵਿਭਾਗ ਦੇ ਪ੍ਰੋ. ਹਰਮੀਤ ਸਿੰਘ ਸਰਲਾਚ ਨੇ ਕਿਹਾ, “ਇਸ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਸਕੂਲਾਂ ਵਿੱਚ ਕਰਾਨ ਦਾ ਉਦੇਸ਼ ਸਕੂਲੀ ਬੱਚਿਆਂ ਨੂੰ ਰੁੱਖ ਲਗਾਉਣ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ ਅਤੇ ਉਨ੍ਹਾਂ ਨੂੰ ਇਹ ਵੀ ਸਮਝਾਉਣਾ ਸੀ। ਵਿਦਿਆਰਥੀਆਂ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਅੱਜ ਅਸੀਂ ਆਪਣੇ ਵਾਤਾਵਰਣ ਵਿੱਚ ਕਿਹੜੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਭਵਿੱਖ ਨੂੰ ਸੁਰੱਖਿਅਤ, ਹਰਿਆ ਭਰਿਆ ਅਤੇ ਬਿਹਤਰ ਬਣਾਉਣ ਲਈ ਉਹ ਕਿਹੜੇ ਉਪਾਅ ਕਰ ਸਕਦੇ ਹਨ।

 

 

 

 

Facebook Comments

Trending