Connect with us

ਪੰਜਾਬੀ

 ਕਿਸਾਨਾਂ ਨੂੰ ਵਿਕਸਿਤ ਖੇਤੀ ਤਕਨੀਕਾਂ ਦੀ ਦਿੱਤੀ ਸਿਖਲਾਈ

Published

on

Training given to farmers in advanced farming techniques

ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ Tਮਧੂ-ਮੱਖੀ ਪਾਲਣ ਸੰਬੰਧੀ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਕੋਰਸ ਵਿੱਚ ਵੱਖ-ਵੱਖ ਜ਼ਿਲਿ•ਆਂ ਤੋਂ 12 ਸਿਖਿਆਰਥੀਆਂ ਨੇ ਭਾਗ ਲਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ ਦੱਸਿਆ ਕਿ ਇਹ ਪੰਜ ਦਿਨਾਂ ਸਿਖਲਾਈ ਕੋਰਸ ਦਾ ਮੁੱਖ ਮੰਤਵ ਮਧੂ-ਮੱਖੀ ਪਾਲਕਾਂ ਨੂੰ ਅਗਲੇਰੀ ਸਿਖਲਾਈ ਦੇ ਕੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਸੀ |

ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ| ਉਹਨਾਂ ਦੱਸਿਆ ਕਿ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਮਧੂ-ਮੱਖੀ ਪਾਲਕਾਂ ਲਈ ਵੱਡੇ ਪੱਧਰ ਤੇ ਰਾਣੀ ਮੱਖੀ ਤਿਆਰ ਕਰਨ ਲਈ ਬਹੁਤ ਸਹਾਇਕ ਸਿੱਧ ਹੋਵੇਗਾ| ਡਾ. ਜਸਪਾਲ ਸਿੰਘ, ਤਕਨੀਕੀ ਕੋਆਰਡੀਨੇਟਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਅਜਿਹੇ ਸਿਖਲਾਈ ਕੋਰਸ ਮਧੂ-ਮੱਖੀ ਪਾਲਕਾਂ ਨੂੰ ਸ਼ਹਿਦ ਤੋਂ ਇਲਾਵਾ ਹੋਰ ਪਦਾਰਥ ਜਿਵੇਂ ਰੋਇਲ ਜੈਲੀ, ਬੀ-ਵੈਕਸ ਆਦਿ ਬਾਰੇ ਜਾਣਕਾਰੀ ਦਿੱਤੀ ਗਈ|

Facebook Comments

Trending