ਲੁਧਿਆਣਾ : ਪੀ.ਏ.ਯੂ. ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵੱਲੋਂ ਬੀਤੇ ਦਿਨੀਂ ਪੱਛੜੀਆਂ ਜਾਤਾਂ ਦੇ ਕਿਸਾਨਾਂ ਨੂੰ ਦੋ ਸਿਖਲਾਈਆਂ ਦਿੱਤੀਆਂ ਗਈਆਂ । ਇਹਨਾਂ ਸਿਖਲਾਈਆਂ ਲਈ ਆਈ ਸੀ ਏ ਆਰ ਵੱਲੋਂ ਮਾਲੀ ਇਮਦਾਦ ਪ੍ਰਦਾਨ ਕੀਤੀ ਗਈ ਸੀ । 50 ਦੇ ਕਰੀਬ ਕਿਸਾਨ ਇਹਨਾਂ ਸਿਖਲਾਈਆਂ ਵਿੱਚ ਸ਼ਾਮਿਲ ਹੋਏ ਜੋ ਪਿੰਡ ਝੰਮਟ ਅਤੇ ਲਾਢੋਵਾਲ ਦੇ ਆਸ-ਪਾਸ ਦੇ ਇਲਾਕੇ ਨਾਲ ਸੰਬੰਧਿਤ ਸਨ ।
ਵਿਭਾਗ ਦੇ ਮਾਹਿਰਾਂ ਨੇ ਇਹਨਾਂ ਕਿਸਾਨਾਂ ਨੂੰ ਵੱਖ-ਵੱਖ ਨੁਕਤੇ ਦੱਸੇ ਅਤੇ ਜੰਗਲਾਤ ਪੌਦਿਆਂ ਦੀ ਨਰਸਰੀ ਪੈਦਾ ਕਰਨ ਦੇ ਵਿਕਸਿਤ ਤਰੀਕਿਆਂ ਤੋਂ ਜਾਣੂੰ ਕਰਵਾਇਆ । ਇਸ ਤੋਂ ਇਲਾਵਾ ਇਹਨਾਂ ਕਿਸਾਨਾਂ ਨੂੰ ਚੰਗੀ ਖੇਤੀ ਦੀ ਸਲਾਨਾ ਮੈਂਬਰਸ਼ਿਪ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਗਈ । ਹੋਰ ਜਾਣਕਾਰੀ ਲਈ ਲੁਧਿਆਣਾ ਅਤੇ ਲਾਢੋਵਾਲ ਦੀਆਂ ਥਾਵਾਂ ਤੇ ਨਰਸਰੀ ਕੇਂਦਰਾਂ ਦਾ ਦੌਰਾ ਕਰਵਾਇਆ ਗਿਆ ।