ਲੁਧਿਆਣਾ : ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਫ਼ਲਾਂ ਤੋਂ ਕੁਦਰਤੀ ਸਿਰਕਾ ਅਤੇ ਘੱਟ ਅਲਕੋਹਲ ਵਾਲੇ ਕਾਰਬੋਨੇਟਡ ਡਰਿੰਕ ਤਿਆਰ ਕਰਨ ਬਾਰੇ ਸਿਖਲਾਈ ਕੋਰਸ” ਕਰਵਾਇਆ । ਇਸ ਕੋਰਸ ਵਿੱਚ ਲਗਭਗ 33 ਸਿਖਿਆਰਥੀਆਂ ਨੇ ਭਾਗ ਲਿਆ। ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਬਹੁਤ ਸਿਖਿਆਰਥੀ ਕੁਦਰਤੀ ਸਿਰਕਾ ਤਿਆਰ ਕਰਨ ਦੀ ਸਿਖਲਾਈ ਲੈ ਕੇ ਇਸ ਨੂੰ ਕਿੱਤੇ ਵਜੋਂ ਅਪਣਾ ਰਹੇ ਹਨ ।
ਇਸ ਕੋਰਸ ਦੌਰਾਨ ਵੱਖ-ਵੱਖ ਮਾਹਿਰਾਂ ਨੇ ਆਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ। ਇਸ਼ ਮੌਕੇ ਤੇ ਡਾ. ਜਸਪ੍ਰੀਤ ਸਿੰਘ ਖੇਵਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਆਤਮਾ ਸਕੀਮ ਰਾਹੀਂ ਕਿਸਾਨਾਂ ਨੂੰ ਹੋਣ ਵਾਲੇ ਲਾਭਾਂ ਤੇ ਚਾਨਣਾ ਪਾਇਆ। ਇਸ ਕੋਰਸ ਦੌਰਾਨ ਉੱਦਮੀ ਕਿਸਾਨ ਸ਼੍ਰੀ ਪਰਤਾਪ ਨਾਰਾਇਣ ਨੇ ਸਿਖਿਆਰਥੀਆਂ ਨਾਲ ਇਸ ਕਿੱਤੇ ਪ੍ਰਤੀ ਆਪਣੇ ਤਜਰਬੇ ਸਾਂਝੇ ਕੀਤੇ।